Breaking News
Home / ਵਾਇਰਲ / ਜਦੋਂ ਹੜ੍ਹ ਪੀੜਤ ਬੀਬੀ ਨੇ ਪੰਜਾਬੀ ਮਾਡਲ ਹੇਮਾਂਸ਼ੀ ਨੂੰ ਕਹੀ ਅਜਿਹੀ ਗੱਲ੍ਹ ਕੇ ਸਾਰੇ ਹੋ ਗਏ ਹੈਰਾਨ (ਵੀਡੀਓ )

ਜਦੋਂ ਹੜ੍ਹ ਪੀੜਤ ਬੀਬੀ ਨੇ ਪੰਜਾਬੀ ਮਾਡਲ ਹੇਮਾਂਸ਼ੀ ਨੂੰ ਕਹੀ ਅਜਿਹੀ ਗੱਲ੍ਹ ਕੇ ਸਾਰੇ ਹੋ ਗਏ ਹੈਰਾਨ (ਵੀਡੀਓ )

ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਨਾ ਇੰਨ੍ਹੀਂ ਦਿਨੀਂ ਹੜ੍ਹ ਪੀੜਤਾਂ ਦੀ ਮਦਦ ਲਈ ਪਰਉਪਕਾਰੀ ਸੰਸਥਾ ਖ਼ਾਲਸਾ ਏਡ ਨਾਲ ਕੰਮ ਕਰ ਰਹੀ ਹੈ।

ਉਹ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਹੜ੍ਹਾਂ ‘ਚ ਫਸੇ ਲੋਕਾਂ ਤਕ ਮਦਦ ਪਹੁੰਚਾਅ ਰਹੀ ਹੈ। ਪਰ ਇਸੇ ਦੌਰਾਨ ਹਿਮਾਂਸ਼ੀ ਨਾਲ ਕੁਝ ਅਜਿਹਾ ਵਾਪਰਿਆ ਜਿਸ ਨੇ ਉਸ ਨੂੰ ਬੇਹੱਦ ਹੈਰਾਨ ਕਰ ਦਿੱਤਾ।

ਦਰਅਸਲ, ਕਿਸ਼ਤੀ ਰਾਹੀਂ ਹੜ੍ਹ ਪੀੜਤਾਂ ਤਕ ਰਸਦ ਪਹੁੰਚਾਅ ਰਹੀ ਹਿਮਾਂਸ਼ੀ ਨੇ ਜਦ ਇੱਕ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਹਾਲਾਤ ਜਾਣੇ।

ਗੱਲਬਾਤ ਮਗਰੋਂ ਉੱਥੋਂ ਚੱਲਣ ਲੱਗੀ ਤਾਂ ਹੜ੍ਹ ਨਾਲ ਝੰਬੇ ਲੋਕਾਂ ਨੇ ਆਪਣੀ ਸਫਲ ਪ੍ਰਾਹੁਣਾਚਾਰੀ ਤੇ ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ ਹਿਮਾਂਸ਼ੀ ਨੂੰ ਪੁੱਛਿਆ, “ਆਓ ਤੁਹਾਨੂੰ ਚਾਹ ਪਿਲਾਉਨੇਂ ਆਂ।” ਇਹ ਸੁਣ ਹਿਮਾਂਸ਼ੀ ਹੈਰਾਨ ਰਹਿ ਗਈ ਕਿ ਇੰਨੀ ਮੁਸ਼ਕਿਲ ਦੇ ਬਾਵਜੂਦ ਉਹ ਲੋਕ ਇੰਨੀ ਜ਼ਿੰਦਾਦਿਲ ਹਨ।

ਹਿਮਾਂਸ਼ੀ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ “ਇਸ ਜਗ੍ਹਾ ਕੋਈ ਮੀਡੀਆ ਨਹੀਂ ਤੇ ਕੋਈ ਮਦਦ ਲਈ ਨਹੀਂ ਆ ਰਿਹਾ। ਸਭ ਯੂ ਟਿਊਬ ‘ਤੇ ਵਿਊਜ਼ ਵਧਾਉਣ ਦੇ ਚੱਕਰ ‘ਚ ਨੇ। ਖ਼ਾਲਸਾ ਏਡ ਅਜਿਹੇ ਹਾਲਾਤਾਂ ‘ਚ ਇੰਨ੍ਹਾਂ ਦੀ ਮਦਦ ਕਰ ਰਹੀ ਹੈ।”

ਹਿਮਾਂਸ਼ੀ ਨੇ ਇਹ ਵੀ ਲਿਖਿਆ ਕਿ ਪੰਜਾਬੀਆਂ ਦਾ ਧੰਨ ਜਿਗਰਾ ਕਿ ਇੰਨੀ ਬਿਪਤਾ ਦੇ ਵਿੱਚ ਵੀ ਉਹ ਸਾਨੂੰ ਚਾਹ ਪਾਣੀ ਪੁੱਛ ਰਹੇ ਹਨ।

ਦੇਖੋ ਵੀਡੀਓ-

Check Also

256 ਸਾਲਾਂ ਤੱਕ ਜਿਉਂਦਾ ਰਿਹਾ ਸੀ ਇਹ ਇਨਸਾਨ, ਇਹ ਸੀ ਲੰਬੀ ਉਮਰ ਦੇ ਪਿੱਛੇ ਦਾ ਰਾਜ

ਅੱਜ ਅਸੀ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ , ਜੋ 100 – …