Breaking News
Home / ਵਾਇਰਲ-ਵੀਡੀਓ / 12ਵੀਂਂ ਜਮਾਤ ਦੀ ਟਾੱਪਰ ਕੁੜੀ ਨੂੰ ਪੁਲਿਸ ਨੇ ਇੱਕ ਦਿਨ ਲਈ ਬਣਾਇਆ ਡਿਪਟੀ ਕਮਿਸ਼ਨਰ,ਜਾਣੋ ਕੀ ਸੀ ਇਸ ਕੁੜੀ ਦਾ ਪਹਿਲਾ ਆਰਡਰ

12ਵੀਂਂ ਜਮਾਤ ਦੀ ਟਾੱਪਰ ਕੁੜੀ ਨੂੰ ਪੁਲਿਸ ਨੇ ਇੱਕ ਦਿਨ ਲਈ ਬਣਾਇਆ ਡਿਪਟੀ ਕਮਿਸ਼ਨਰ,ਜਾਣੋ ਕੀ ਸੀ ਇਸ ਕੁੜੀ ਦਾ ਪਹਿਲਾ ਆਰਡਰ

ਦੋਸਤੋ ਤੁਹਾਨੂੰ ਸਭ ਨੂੰ ਅਨਿਲ ਕਪੂਰ ਦੀ ਫਿਲਮ ਨਾਇਕ ਤਾਂ ਯਾਦ ਹੀ ਹੋਵੇਗੀ ਅਤੇ ਉਹੀ ਫਿਲਮ ਜਿਸ ਵਿਚ ਸੀ.ਐਮ ਦੀ ਇੰਟਰਵਿਊ ਲੈਣ ਦੇ ਦੌਰਾਨ ਉਹ ਇੱਕ ਦਿਨ ਦਾ ਮੁੱਖ ਮੰਤਰੀ ਬਣ ਜਾਂਦਾ ਹੈ |ਹੁਣ ਅਜਿਹਾ ਹੀ ਕੁੱਝ ਅਸਲ ਜ਼ਿੰਦਗੀ ਵਿਚ ਵੀ ਹੋਇਆ ਹੈ,ਪਰ ਇੱਥੇ ਕਹਾਣੀ ਵਿਚ ਦਿਲਚਸਪੀ ਹੈ |ਇਸ ਵਿਚ ਇੱਕ ਲੜਕੀ ਇੱਕ ਦਿਨ ਦੇ ਲਈ DCP (ਡਿਪਟੀ ਕਮਿਸ਼ਨਰ ਆੱਫ਼ ਪੁਲਿਸ) ਬਣਦੀ ਹੈ |ਇਹ ਅਧਿਕਾਰ ਖੁੱਦ ਕੋਲਕਾਤਾ ਪੁਲਿਸ ਵਿਭਾਗ ਨੇ ਇਸ ਲੜਕੀ ਨੂੰ ਦਿੱਤਾ ਹੈ |ਹੁਣ ਤੁਸੀਂ ਸੋਚ ਰਹੇ ਹੋਵੋਂਗੇ ਕਿ ਆਖਿਰ ਪੁਲਿਸ ਨੇ ਇੱਕ 12ਵੀਂਂ ਦੀ ਵਿਦਿਆਰਥ ਨੂੰ ਇੱਕ ਦਿਨ ਦਾ ਕਮਿਸ਼ਨਰ ਕਿਉਂ ਬਣਾ ਦਿੱਤਾ ? ਤਾਂ ਆਓ ਤੁਹਾਡਾ ਇਹ ਸ਼ੱਕ ਵੀ ਦੂਰ ਕਰ ਦਿੰਦੇ ਹਾਂ,ਜਿਵੇਂ ਕਿ ਤੁਸੀਂ ਸਭ ਜਾਣਦੇ ਹੀ ਹੋ ਕਿ ਹਾਲ ਹੀ ਵਿਚ 12ਵੀ ISC (ਇੰਡੀਅਨ ਸਕੂਲ ਸਰਟੀਫਿਕੇਟ) ਬੋਰਡ ਦੇ ਰਿਜਲਟ ਆਏ ਹਨ |ਅਜਿਹੀ ਸਥਿਤੀ ਵਿਚ ਕੰਚਾ ਸ਼ਰਮਾ ਨਾਮ ਦੀ ਇੱਕ ਵਿਦਿਆਰਥ ਨੇ ਇਸ ਵਿਚ 99.25% ਅੰਕ ਪ੍ਰਾਪਤ ਕੀਤੇ ਹਨ |ਇਹਨਾਂ ਅੰਕਾਂ ਨੂੰ ਪ੍ਰਾਪਤ ਕਰਕੇ ਇਹ ਵਿਦਿਆਰਥਣ ਦੇਸ਼ ਦੇ ਚੌਥੇ ਅਤੇ ਆਪਣੇ ਰਾਜ ਵਿਚ ਪਹਿਲੇ ਸਥਾਨ ਤੇ ਆਈ ਹੈ |ਕੰਚਾ ਨੂੰ ਇਸ ਉਪਲਬਧੀ ਦੇ ਚਲਦੇ ਆਦਰ ਦੇਣ ਦੀ ਨਜਰ ਤੋਂ ਹੀ ਕੋਲਕਾਤਾ ਪੁਲਿਸ ਵਿਭਾਗ ਨੇ ਉਸਨੂੰ ਇੱਕ ਦਿਨ ਦੇ ਲਈ ਡਿਪਟੀ ਕਮਿਸ਼ਨਰ ਦਾ ਫੈਸਲਾ ਲਿਆ |

ਇਸ ਗੱਲ ਦੀ ਜਾਣਕਾਰੀ ਖੁੱਦ ਕੋਲਕਾਤਾ ਪੁਲਿਸ ਨੇ ਆਪਣੇ ਟਵੀਟਰ ਹੈਂਡਲ ਤੇ ਸ਼ੇਅਰ ਕੀਤੀ ਹੈ |ਉਹਨਾਂ ਨੇ ਇਸ ਪੋਸਟ ਵਿਚ ਤਿੰਨ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ |ਇਹਨਾਂ ਤਸਵੀਰਾਂ ਵਿਚ ਕੰਚਾ ਆਪਣੀ ਸਕੂਲ ਡ੍ਰੇਸ ਵਿਚ ਪੁਲਿਸ ਸਟੇਸ਼ਨ ਦੇ ਅੰਦਰ ਹੈ |ਇੱਥੇ ਸਟੇਸ਼ਨ ਦੇ ਅਧਿਕਾਰੀ ਉਸਨੂੰ ਫੁੱਲ ਦੇ ਕੇ ਸਨਮਾਨਿਤ ਕਰਦੇ ਦਿਖਾਈ ਦੇ ਰਹੇ ਹਨ |ਇਸ ਦੌਰਾਨ ਸਭ ਦੇ ਚਿਹਰੇ ਤੇ ਇੱਕ ਖੁਸ਼ੀ ਦਿਖਾਈ ਦੇ ਰਹੀ ਹੈ |ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੋਲਕਾਤਾ ਪੁਲਿਸ ਨੇ ਲਿਖਿਆ ਹੈ ਕਿ ਵਧਾਈ ਹੋਵੇ ਕੰਚਾ |ਕੰਚਾ ਸਿੰਘ (ਪਿਤਾ ਇੰਸਪੈਕਟਰ ਰਾਜੇਸ਼ ਕੁਮਾਰ ਸਿੰਘ) ਨੇ ਇਸ ਸਾਲ ਦੀ ISC ਪੇਪਰ ਵਿਚ ਭਾਰਤ ਵਿਚ ਚੌਥਾ ਸਥਾਨ ਹਾਸਿਲ ਕੀਤਾ ਹੈ |ਉਸਨੇ ਇਸ ਦੁਪਹਿਰ ਬੁੱਧਵਾਰ IPS ਰਾਜੇਸ਼ ਕੁਮਾਰ ਦੇ ਦੁਆਰਾ ਆਪਣੇ ਚੰਗੇ ਪ੍ਰਦਰਸ਼ਨ ਦੇ ਚਲਦੇ ਇੱਕ ਦਿਨ ਦਾ DSP ਬਣਾਇਆ ਗਿਆ ਹੈ |ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿੰਦੇ ਹਾਂ ਕਿ ਕੰਚਾ ਦੇ ਪਿਤਾ ਰਾਜੇਸ਼ ਸਿੰਘ ਗਰਿਆਹਾਟ ਥਾਣੇ ਵਿਚ ਬਤੌਰ ਅਡੀਸ਼ਨਲ ਅਫ਼ਸਰ-ਇਨ-ਚਾਰਜ ਦੇ ਰੂਪ ਵਿਚ ਕੰਮ ਕਰਦੇ ਹਨ |

ਇਸ ਦੌਰਾਨ ਜਦ ਕੰਚਾ ਤੋਂ ਇਹ ਪੁੱਛਿਆ ਗਿਆ ਕਿ ਉਹ ਆਪਣੇ ਪਿਤਾ ਨੂੰ ਕਿਹੜਾ ਆਦੇਸ਼ ਦੇਣਾ ਚਾਹੁੰਦੀ ਹੈ ਤਾਂ ਉਸਨੇ ਬਹੁਤ ਹੀ ਪਿਆਰ ਨਾਲ ਕਿਹਾ ਕਿ “ਮੈਂ ਉਸਨੂੰ ਜਲਦ ਘਰ ਆਉਣ ਦਾ ਆਦੇਸ਼ ਦਿੰਦੀ ਹਾਂ”  |ਕੰਚਾ ਦਾ ਇਹ ਆਰਡਰ ਸੁਣ ਕੇ ਉਸਦੇ ਪਿਤਾ ਦੀਆਂ ਅੱਖਾਂ ਨਮ ਹੋ ਗਈਆਂ |ਉਮੀਦ ਹੈ ਕਿ ਪੁਲਿਸ ਦੀ ਨੌਕਰੀ ਦੇ ਚਲਦੇ ਅਕਸਰ ਵਿਅਕਤੀ ਨੂੰ ਘਰ ਜਾਣ ਦੇ ਵਿਚ ਦੇਰੀ ਹੋ ਜਾਂਦੀ ਹੈ |ਅਜਿਹੀ ਸਥਿਤੀ ਵਿਚ ਜਦ ਕੰਚਾ ਨੂੰ ਹਾਈ ਲੈਵਲ ਤੇ ਆਉਣ ਤੋਂ ਬਾਅਦ ਇੱਕ ਆਦੇਸ਼ ਦੇਣ ਦਾ ਮੌਕਾ ਮਿਲਿਆ ਤਾਂ ਉਸਨੇ ਪਿਤਾ ਨੂੰ ਜਲਦੀ ਘਰ ਬੁਲਾ ਕੇ ਉਸਦੇ ਨਾਲ ਜਿਆਦਾ ਸਮਾਂ ਬਿਤਾਉਣਾ ਚੁਣਿਆ |ਵੈਸੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਸ ਦਿਨ ਕੰਚਾ ਦੇ ਪਿਤਾ ਨੇ ਇਸ ਆਰਡਰ ਦਾ ਪਾਲਣ ਵੀ ਕੀਤਾ ਅਤੇ ਉਹ ਘਰ ਜਲਦੀ ਚਲੇ ਗਏ |ਇੰਸਪੈਕਟਰ ਰਾਜੇਸ਼ ਨੂੰ ਆਪਣੀ ਬੇਟੀ ਕੰਚਾ ਦੇ ਉੱਪਰ ਬਹੁਤ ਫਰਕ ਹੈ |ਕੰਚਾ ਦੇ ਟਾੱਪ ਕਰਨ ਤੋਂ ਬਾਅਦ ਉਸਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ |ਜਦ ਕੰਚਾ ਤੋਂ ਉਸਦੇ ਜ਼ਿੰਦਗੀ ਦੇ ਪਲੈਨ ਬਾਰੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਹ ਵੱਡੀ ਹੋ ਕੇ IAS ਬਣਨਾ ਚਾਹੁੰਦੀ ਹੈ |ਉਹ ਆਪਣੀ ਅੱਗੇ ਦੀ ਪੜਾਈ ਇਤਿਹਾਸ ਅਤੇ ਸਮਾਜ ਸ਼ਾਸ਼ਤਰ ਵਿਚ ਕਰਨ ਦੀ ਇਛੁੱਕ ਹੈ |