Breaking News
Home / ਤਾਜਾ-ਜਾਣਕਾਰੀ / ਹੋ ਜਾਵੋ ਸਾਵਧਾਨ ਹੁਣੇ ਜਲਦੀ ਨਾਲ ਕਰੋ ਇਹ ਕੰਮ ਨਹੀ ਤਾਂ ਰਗੜੇ ਜਾਵੋਂਗੇ

ਹੋ ਜਾਵੋ ਸਾਵਧਾਨ ਹੁਣੇ ਜਲਦੀ ਨਾਲ ਕਰੋ ਇਹ ਕੰਮ ਨਹੀ ਤਾਂ ਰਗੜੇ ਜਾਵੋਂਗੇ

ਆਈ ਤਾਜਾ ਵੱਡੀ ਖਬਰ

ਤੁਹਾਡੇ ਫੋਨ ਲਈ ਖਤਰਨਾਕ ਹਨ ਇਹ 27 Apps, ਜਲਦੀ ਕਰੋ ਡਿਲੀਟ- ਗੂਗਲ ਨੇ ਉਨ੍ਹਾਂ 27 ਐਪਸ ਨੂੰ ਡਿਲੀਟ ਕਰ ਦਿੱਤਾ ਹੈ ਜੋ ਯੂਜ਼ਰਜ਼ ਨੂੰ ਨਕਲੀ ਪਲੇਅ ਸਟੋਰ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਦੇ ਸਨ। ਇਨ੍ਹਾਂ ਖਰਾਬ ਐਪਸ ਦੀ ਪਛਾਣ ਕੁਇੱਕ ਹੀਲ ਟੈਕਨਾਲੋਜੀਜ਼ ਨੇ ਕੀਤੀ ਅਤੇ ਗੂਗਲ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।

ਕੁਇੱਕ ਹੀਲ ਸਕਿਓਰਿਟੀ ਲੈਬ ਨੇ ਦੱਸਿਆਕਿ ਇਨ੍ਹਾਂ ਐਪਸ ਨੂੰ ਐਡਵੇਅਰ ਰਾਹੀਂ ਡਿਵਾਈਸਾਂ ਨੂੰ ਪ੍ਰਭਾਵਿਤ ਕਰਨ ਲਈ ਬਣਾਇਆ ਗਿਆ ਸੀ ਅਤੇ ਇਹ ਯੂਜ਼ਰਜ਼ ਨੂੰ ਲਗਾਤਾਰ ਨਕਲੀ ‘ਪਲੇਅ ਸਟੋਰ’ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਦੇ ਸਨ।

ਇਹ ਐਪਸ ਯੂਜ਼ਰਜ਼ ਨੂੰ ਗੇਮ ਖੇਡਣ ਲਈ ਗੂਗਲ ਪਲੇਅ ਸਟੋਰ ਇੰਸਟਾਲ ਕਰਨ ਲਈ ਕਹਿੰਦੇ ਸਨ। ਜੇਕਰ ਯੂਜ਼ਰਜ਼ ਅਜਿਹਾ ਨਹੀਂ ਕਰਦੇ ਸਨ ਤਾਂ ਉਨ੍ਹਾਂ ਨੂੰ ਲਗਾਤਾਰ ਇੰਸਟਾਲ ਕਰਨ ਦਾ ਪਾਪ-ਅਪ ਦਿਸਦਾ ਸੀ। ਜੇਕਰ ਕੋਈ ਨਕਲੀ ਗੂਗਲ ਪਲੇਅ ਸਟੋਰ ਇੰਸਟਾਲ ਕਰ ਲੈਂਦਾ ਸੀ ਤਾਂ ਉਸ ਨੂੰ ਵਾਰ-ਵਾਰ ਫੁਲ ਸਕਰੀਨ ਵਿਗਿਆਪਨ ਦਿਖਾਈ ਦੇਣਾ ਸ਼ੁਰੂ ਹੋ ਜਾਂਦੇ ਸਨ।

ਇਹ ਐਪ ਬੈਕਗ੍ਰਾਊਂਡ ’ਚ ਹਮੇਸ਼ਾ ਚੱਲਦੇ ਰਹਿੰਦੇ ਸਨ ਅਤੇ ਜਦੋਂ ਤਕ ਇਸ ਨੂੰ ਮੈਨੁਅਲੀ ਅਨਇੰਸਟਾਲ ਨਹੀਂ ਕੀਤਾ ਜਾਂਦਾ ਸੀ, ਇਹ ਜ਼ਬਰਦਸਤੀ ਵਿਗਿਆਪਨ ਪਾਪ-ਅਪ ਕਰ ਰਹੇ ਸਨ।

ਇਸ ਤੋਂ ਪਹਿਲਾਂ ਵੀ ਫਰਜ਼ੀ ਐਪਸ ਨੂੰ ਲੈ ਕੇ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਮਾਹਿਰ ਦੱਸਦੇ ਹਨ ਕਿ ਇਸ ਤਰ੍ਹਾਂ ਦੇ ਐਡਵੇਅਰ ਐਪਸ ਦਾ ਮਕਸਦ ਵਾਰ-ਵਾਰ ਵਿਗਿਆਪਨ ਦਿਖਾ ਕੇ ਪੈਸੇ ਕਮਾਉਣਾ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਫਰਜ਼ੀ ਐਪਸ ਨਾਲ ਯੂਜ਼ਰਜ਼ ਦੇ ਮੋਬਾਇਲ ਡਾਟਾ ਨੂੰ ਵੀ ਖਤਰਾ ਰਹਿੰਦਾ ਹੈ।

ਕੁਇੱਕ ਹੀਲ ਨੇ ਕਿਹਾ ਕਿ ਇਨ੍ਹਾਂ ਸਾਰੇ ਐਪਸ ਨੂੰ ਇਕ ਹੀ ਡਿਵੈੱਲਪਰ AFAD ਡ੍ਰਿਫਟ ਰੇਸਰ ਨੇ ਬਣਾਇਾ ਹੈ ਅਤੇ ਸਾਰੇ ਐਪਸ ਕਾਰ ਰੇਸਿੰਗ ਗੇਮ ਕੈਟਾਗਿਰੀ ਦੇ ਸਨ। ਇਨ੍ਹਾਂ ’ਚ SLS Car Drift, Amarok Car Drift, M3 Sports Car Drift, Cio Sport Car drift, Mustang Car Drift, Skyline GTR Car Drift, Cooper Car Drift, Mustang 74 Car Drift, F500 Car Drift ਕਾਰ ਰੇਸਿੰਗ ਨਾਮ ਦੇ ਐਪਸ ਸ਼ਾਮਲ ਹਨ।

Check Also

ਹੁਣੇ ਹੁਣੇ ਪੰਜਾਬ ਚ ਸੰਗਤ ਨਾਲ ਭਰੀ ਗੱਡੀ ਪਲਟੀ ਮਚੀ ਹਾਹਾਕਾਰ ਅਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …