Breaking News
Home / ਤਾਜਾ-ਜਾਣਕਾਰੀ / ਹੁਣੇ ਆਈ ਵੱਡੀ ਖਬਰ-ਪੰਜਾਬ ਦੇ ਇਸ ਦਰਿਆ ਚ ਪੈ ਗਿਆ ਵੱਡਾ ਪਾੜ ,ਭਾਰੀ ਗਿਣਤੀ ਚ ਲੋਕ ਬਚਾ ਕਾਰਜ ਕਰ ਰਹੇ ਹਨ

ਹੁਣੇ ਆਈ ਵੱਡੀ ਖਬਰ-ਪੰਜਾਬ ਦੇ ਇਸ ਦਰਿਆ ਚ ਪੈ ਗਿਆ ਵੱਡਾ ਪਾੜ ,ਭਾਰੀ ਗਿਣਤੀ ਚ ਲੋਕ ਬਚਾ ਕਾਰਜ ਕਰ ਰਹੇ ਹਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਪਟਿਆਲਾ ਇਲਾਕੇ ਤੋਂ ਆ ਰਹੀ ਹੈ। ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ‘ਚ ਪਿੰਡ ਰਸੌਲੀ ਵਿਖੇ ਘੱਗਰ ਦਰਿਆ ‘ਚ ਅੱਜ ਤੜਕੇ ਕਰੀਬ 200 ਫੁੱਟ ਪਾੜ ਪੈ ਗਿਆ ਤੇ ਆਲੇ ਦੁਆਲੇ ਦੇ ਇਲਾਕੇ ‘ਚ ਪਾਣੀ ਭਰ ਗਿਆ ਹੈ। ਘੱਗਰ ਦਰਿਆ ‘ਚ ਪਏ ਹੋਏ ਪਾੜ ਨੂੰ ਬੰਦ ਕਰਨ ਲਈ ਤਹਿਸੀਲਦਾਰ ਮਨਜੀਤ ਸਿੰਘ ਤੇ ਨਾਇਬ ਤਹਿਸੀਲਦਾਰ ਰਾਜਵਰਿੰਦਰ ਸਿੰਘ ਧਨੋਆ ਦੀ ਅਗਵਾਈ ਹੇਠ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਕਾਫੀ ਜੱਦੋਜਹਿਦ ਕੀਤੀ ਜਾ ਰਹੀ ਹੈ।

ਇਸ ਮੌਕੇ ਲੋਕਾਂ ਨੇ ਕਿਹਾ ਕਿ ਘੱਗਰ ਦਰਿਆ ਦੇ ਪਾਣੀ ਦਾ ਬਹਾਅ ਬਹੁਤ ਤੇਜ਼ ਹੋਣ ਕਰਕੇ ਬੀਤੀ ਰਾਤ ਵੀ ਕਈ ਥਾਵਾਂ ਤੋਂ ਛੋਟੇ-ਛੋਟੇ ਪਾੜ ਪਏ ਸੀ ਪਰ ਮੌਕੇ ‘ਤੇ ਹਾਜ਼ਰ ਲੋਕਾਂ ਨੇ ਰਾਤ ਨੂੰ ਹੀ ਉਨ੍ਹਾਂ ਨੂੰ ਬੰਦ ਕਰ ਦਿੱਤਾ। ਪਰ ਸਵੇਰੇ ਤੜਕਸਾਰ ਪਿਆ ਇਹ ਵੱਡਾ ਪਾੜ ਬੰਦ ਨਹੀਂ ਹੋਇਆ।

ਲੋਕਾਂ ਨੇ ਵੱਡੀ ਗਿਣਤੀ ‘ਚ ਦਰਖਤਾਂ ਨੂੰ ਵੱਢ ਕੇ ਤੇ ਮਿੱਟੀ ਦੇ ਥੈਲਿਆਂ ਆਦਿ ਨਾਲ ਪਾੜ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬੀ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਲੋਕ ਆਪਣੀ ਜਾਨ ਜੋਖਿਮ ‘ਚ ਪਾ ਕੇ ਘੱਗਰ ਦਰਿਆ ਦੇ ਬੰਨ੍ਹ ਉਪਰ ਦਿਨ ਰਾਤ ਲਗਾਤਾਰ ਠੀਕਰੀ ਪਹਿਰਾ ਦੇ ਰਹੇ ਹਨ ਪਰ ਫਿਰ ਵੀ ਹੜ੍ਹ ਰੂਪੀ ਪਾਣੀ ਦੇ ਅੱਗੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਹਨ।

Check Also

ਹੁਣੇ ਹੁਣੇ ਪੰਜਾਬ ਚ ਸੰਗਤ ਨਾਲ ਭਰੀ ਗੱਡੀ ਪਲਟੀ ਮਚੀ ਹਾਹਾਕਾਰ ਅਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …