Breaking News
Home / ਤਾਜਾ-ਜਾਣਕਾਰੀ / ਹਾਦਸੇ ਚ’ ਖੁੱਦ ਦੇ ਜਖਮਾਂ ਦੀ ਤਕਲੀਫ਼ ਭੁੱਲ ਕੇ ਆਪਣੇ ਮਾਸੂਮ ਬੱਚੇ ਨੂੰ ਦੁੱਧ ਪਿਲਾਉਣ ਲੱਗੀ ਇਹ ਮਾਂ

ਹਾਦਸੇ ਚ’ ਖੁੱਦ ਦੇ ਜਖਮਾਂ ਦੀ ਤਕਲੀਫ਼ ਭੁੱਲ ਕੇ ਆਪਣੇ ਮਾਸੂਮ ਬੱਚੇ ਨੂੰ ਦੁੱਧ ਪਿਲਾਉਣ ਲੱਗੀ ਇਹ ਮਾਂ

ਪਿੱਛਲੇ ਦਿਨੀਂ ਦੁਨੀਆਂ ਭਰ ਵਿਚ ਇੰਟਰਨੈਸ਼ਨਲ ਮਦਰਸ ਡੇ ਮਨਾਇਆ ਗਿਆ |ਹਰ ਕਿਸੇ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਕਿੰਨਾਂ ਪਿਆਰ ਕਰਦਾ ਹੈ ਅਤੇ ਸਵਾਭਿਕ ਹੈ ਮਾਂ ਸ਼ਬਦ ਹੀ ਬਹੁਤ ਅਨੋਖਾ ਹੁੰਦਾ ਹੈ ਅਤੇ ਮਾਂ ਨਾਲ ਹਰ ਕਿਸੇ ਨੂੰ ਪਿਆਰ ਹੁੰਦਾ ਹੈ |ਮਾਂ ਬਣਨਾ ਇੱਕ ਔਰਤ ਦੇ ਜੀਵਨ ਦਾ ਸਭ ਤੋਂ ਵੱਡਾ ਸੁੱਖ ਹੁੰਦਾ ਹੈ ਜੋ 9 ਮਹੀਨੇ ਤੱਕ ਇੱਕ ਬੱਚੇ ਨੂੰ ਆਪਣੇ ਖੂਨ ਅਤੇ ਪਾਣੀ ਨਾਲ ਸਿੰਚਦੀ ਹੈ ਫਿਰ ਜਨਮ ਦੇਣ ਦੇ ਸਮੇਂ ਮੌਤ ਦੇ ਮੂੰਹ ਤੱਕ ਚਲੀ ਜਾਂਦੀ ਹੈ |ਮਾਂ ਦੇ ਦਰਦ ਅਤੇ ਤਕਲੀਫ਼ ਦਾ ਕਰਜ ਕਦੇ ਵੀ ਕੋਈ ਨਹੀਂ ਚੁਕਾ ਸਕਦਾ ਅਤੇ ਇਸ ਲਈ ਹੀ ਮਾਂ ਸ਼ਬਦ ਬਹੁਤ ਹੀ ਸਕੂਨ ਭਰਿਆ ਹੁੰਦਾ ਹੈ |ਅਸੀਂ ਅਜਿਹੀ ਹੀ ਇੱਕ ਮਾਂ ਦੀ ਗੱਲ ਕਰਨ ਜਾ ਰਹੇ ਹਾਂ ਜਿਸਦੇ ਉੱਪਰ ਕਸ਼ਟ ਆਇਆ ਹੋਇਆ ਸੀ ਪਰ ਖੁੱਦ ਦੀ ਤਕਲੀਫ਼ ਭੁੱਲ ਕੇ ਬੱਚੇ ਨੂੰ ਦੁੱਧ ਪਿਲਾਉਣ ਵਿਚ ਲੱਗੀ ਹੋਈ ਸੀ |ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੇਸਵੇ ਤੇ ਸੈਕਟਰ-150 ਦੇ ਸਾਹਮਣੇ ਬੁੱਧਵਾਰ ਯਾਨਿ 16 ਮਈ ਦੀ ਸਵੇਰ ਨਾਲੇਜ ਪਾਰਕ ਇਲਾਕੇ ਵਿਚ ਆਗਰਾ ਤੋਂ ਦਿੱਲੀ ਆ ਰਹੀ ਬਸ ਵਿਚ ਹਿੱਲ-ਜੁੱਲ ਹੋ ਗਈ |

ਜਦ ਬਸ ਵਿਚ ਹਿੱਲ-ਜੁੱਲ ਹੋ ਗਈ ਤਾਂ ਡਰਾਈਡਰ ਤੋੜਦੇ ਹੋਏ ਗ੍ਰੀਨ ਬੈਲਟ ਤੇ ਲੱਗੇ ਪੋਲ ਨਾਲ ਜਾ ਕੇ ਟਕਰਾ ਗਈ |ਹਾਦਸੇ ਵਿਚ ਬਸ ਵਿਚ ਸਵਾਰ 60 ਲੋਕ ਬੁਰੀ ਤਰਾਂ ਨਾਲ ਜਖਮੀ ਹੋ ਗਏ ਅਤੇ ਗੰਭੀਰ ਰੂਪ ਨਾਲ ਜਖਮੀ ਹੋਏ 7 ਲੋਕਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ |ਇਸ ਹਾਦਸੇ ਤੋਂ ਬਾਅਦ ਡਰਾਇਵਰ ਅਤੇ ਕੰਡਕਟਰ ਫਰਾਰ ਹੋ ਗਿਆ ਜਿੰਨਾਂ ਦੀ ਤਲਾਸ਼ ਪੁਲਿਸ ਕਰ ਰਹੀ ਹੈ |ਸ਼ੋਸ਼ਲ ਮੀਡੀਆ ਤੇ ਬਸ ਹਾਦਸੇ ਦੀਆਂ ਤਸਵੀਰਾਂ ਵਾਇਰਲ ਹੀ ਰਹੀਆਂ ਹਨ ਜਿਸ ਵਿਚ ਇੱਕ ਜਖਮੀ ਔਰਤ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੇ ਹੋਏ ਦੇਖਿਆ ਗਿਆ |ਉਸਦੇ ਸਿਰ ਤੇ ਸੱਟ ਲੱਗੀ ਹੈ ਅਤੇ ਖੂਨ ਵਗ ਰਿਹਾ ਹੈ ਪਰ ਉਸਨੇ ਸਿਰ ਤੇ ਦੁਪੱਟਾ ਬੰਨਿਆ ਅਤੇ ਸੜ੍ਹਕ ਤੇ ਹੀ ਬੈਠ ਕੇ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਹੈ |

ਆਪਣੇ 10 ਮਹੀਨੇ ਦੇ ਬੱਚੇ ਨੂੰ ਭੁੱਖ ਨਾਲ ਤੜਫਦਾ ਨਹੀਂ ਦੇਖ ਪਾਈ ਅਤੇ ਆਪਣੇ ਦਰਦ ਨੂੰ ਭੁੱਲ ਕੇ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ,ਨਾਲ ਹੀ ਉਸਦੇ ਤਿੰਨ ਸਾਲ ਦਾ ਬੇਟਾ ਵੀ ਸੀ |ਇਸ ਦੌਰਾਨ ਉੱਥੋਂ ਗੁਜਰ ਰਹੇ ਕਿਸੇ ਵਿਆਤੀ ਨੇ ਹਾਦਸੇ ਦੀ ਫੋਟੋ ਅਤੇ ਵੀਡੀਓ ਸ਼ੋਸ਼ਲ ਮੀਡੀਆ ਤੇ ਪਾ ਦਿੱਤੀ |ਕੋਲ ਦੇ ਹਸਪਤਾਲ ਵਿਚ ਲੋਕਾਂ ਨੂੰ ਭਰਤੀ ਕਰਵਾਇਆ ਗਿਆ ਅਤੇ ਲੋਕਾਂ ਨੇ ਪੁਲਿਸ ਅਤੇ ਐਂਬੂਲੈਂਸ ਨੂੰ ਬੁਲਾਇਆ ਜਿਸ ਨਾਲ ਜਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ |ਇਸ ਤੋਂ ਇਲਾਵਾ ਸ਼ੋਸ਼ਲ ਮੀਡੀਆ ਤੇ ਜਰੀਏ ਇਸਦੀ ਜਾਣਕਾਰੀ ਵੀ ਲੋਕਾਂ ਨੂੰ ਦਿੱਤੀ ਗਈ ਜਿਸ ਨਾਲ ਕਿਸੇ ਦਾ ਕੋਈ ਮੈਂਬਰ ਉਸ ਬਸ ਵਿਚ ਹੋਵੇ ਤਾਂ ਉਸ ਨਾਲ ਮਿਲ ਸਕੇ |ਪ੍ਰਾਇਵੇਟ ਟ੍ਰੇਵਲਸ ਕੰਪਨੀ ਦੀ ਬਸ ਸਵੇਰੇ ਕਰੀਬ 5 ਵਜੇ ਆਪਣਾ ਸੰਤੁਲਨ ਖੋ ਬੈਠੀ ਅਤੇ ਡਵਾਈਡਰ ਨਾਲ ਟਕਰਾਉਂਦੇ ਹੋਏ ਤਾਰਾਂ ਨੂੰ ਤੋੜ ਕੇ ਸਿੱਧਾ ਗ੍ਰੀਨ ਬੈਲਟ ਵਿਚ ਟਕਰਾਈ |ਬਸ ਵਿਚ ਸਵਾਰ 60 ਲੋਕਾਂ ਵਿਚ ਬੱਚੇ ਔਰਤਾਂ ਅਤੇ ਪੁਰਸ਼ ਵੀ ਸ਼ਾਮਿਲ ਸਨ |