Breaking News
Home / ਤਾਜਾ-ਜਾਣਕਾਰੀ / ਭਾਰਤ ਸਰਕਾਰ ਦੀ ਇਸ ਯੋਜਨਾ ਨਾਲ ਬੇਟੀ ਬਣ ਸਕਦੀ ਹੈ ਕਰੋੜਪਤੀ,ਬਸ ਕਰਨਾ ਹੋਵੇਗਾ ਇਹ ਕੰਮ

ਭਾਰਤ ਸਰਕਾਰ ਦੀ ਇਸ ਯੋਜਨਾ ਨਾਲ ਬੇਟੀ ਬਣ ਸਕਦੀ ਹੈ ਕਰੋੜਪਤੀ,ਬਸ ਕਰਨਾ ਹੋਵੇਗਾ ਇਹ ਕੰਮ

ਬੇਟੀ ਲੱਛਮੀ ਦਾ ਰੂਪ ਹੁੰਦੀ ਹੈ |ਉਸਦੇ ਘਰ ਵਿਚ ਆਉਣ ਨਾਲ ਖੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਹਨ,ਹਾਲਾਂਕਿ ਕੁੱਝ ਗਰੀਬ ਜਾਂ ਮਿਡਲ ਕਲਾਸ ਲੋਕਾਂ ਨੂੰ ਬੇਟੀ ਦੇ ਪੈਦਾ ਹੁੰਦਿਆਂ ਹੀ ਉਸਦੇ ਵਿਆਹ ਦੀ ਚਿੰਤਾ ਸਤਾਉਣ ਲੱਗਦੀ ਹੈ |ਅੱਜ-ਕੱਲ ਵਿਆਹ ਵਿਚ ਲੱਖਾਂ ਰੁਪਏ ਖਰਚ ਹੋ ਜਾਂਦੇ ਹਨ |ਅੰਤਿਮ ਸਮੇਂ ਤੇ ਇੰਨੇਂ ਸਾਰੇ ਪੈਸਿਆਂ ਦਾ ਪ੍ਰਬੰਧ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ |ਅਜਿਹੀ ਸਥਿਤੀ ਵਿਚ ਤੁਸੀਂ ਭਾਰਤ ਸਰਕਾਰ ਦੇ ਦੁਆਰਾ ਚਲਾਈ ਜਾ ਰਹੀ “ਸੁਕੰਨਿਆਂ ਸਮੁੰਦਰਾ” ਯੋਜਨਾ ਦਾ ਲਾਭ ਉਠਾ ਸਕਦੇ ਹੋ |ਇਸ ਯੋਜਨਾ ਦੇ ਤਹਿਤ ਤੁਹਾਡੀ ਬੇਟੀ ਦਾ ਸੁਕੰਨਿਆ ਸਮੁੰਦਰਾ ਖਾਤਾ ਖੁੱਲੇਗਾ ਜਿਸਨੂੰ ਤੁਹਾਨੂੰ ਘੱਟ ਤੋਂ ਘੱਟ 14 ਸਾਲ ਤੱਕ ਨਿਵੇਸ਼ ਕਰਨਾ ਹੋਵੇਗਾ |ਇਸ ਤੋਂ ਬਾਅਦ ਬੇਟੀ ਦੇ ਖਾਤੇ ਵਿਚ ਪੂਰੇ 78 ਲੱਖ ਰੁਪਏ ਆ ਜਾਣਗੇ |ਇੰਨ੍ਹਾਂ ਹੀ ਨਹੀਂ ਜੇਕਰ ਤੁਸੀਂ ਇਸ ਯੋਜਨਾ ਦੇ ਅੰਤਰਗਤ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਇਨਕਮ ਟੈਕਸ ਕਾਨੂੰਨ ਦੇ ਸੈਕਸ਼ਨ 80C ਦੇ ਅਨੁਸਾਰ ਟੈਕਸ ਵਿਚ ਰਾਹਤ ਵੀ ਮਿਲੇਗੀ |ਇਸ ਯੋਜਨਾ ਦੇ ਤਹਿਤ ਤੁਹਾਨੂੰ ਆਪਣੀ ਬੇਟੀ ਦੇ ਖਾਤੇ ਵਿਚ 416 ਰੁਪਏ ਰੋਜ਼ਾਨਾਂ ਯਾਨਿ 12,500 ਰੁਪਏ ਪ੍ਰਤੀ ਮਹੀਨੇ ਜਮਾਂ ਕਰਵਾਉਣੇ ਹੋਣਗੇ |ਇਹ ਪੈਸੇ ਤੁਹਾਨੂੰ 14 ਸਾਲ ਤੱਕ ਜਮਾਂ ਕਰਵਾਉਣੇ ਹੋਣਗੇ |

ਮਸਲਨ ਜੇਕਰ ਤੁਹਾਡੀ ਬੇਟੀ ਦੀ ਉਮਰ 1 ਸਾਲ ਹੈ ਤਾਂ ਤੁਸੀਂ ਉਸਦੇ 14 ਸਾਲ ਦੇ ਹੋਣ ਤੱਕ ਪੈਸਾ ਜਮਾਂ ਕਰਾ ਸਕਦੇ ਹੋ |ਫਿਰ ਜਦ ਤੁਹਾਡੀ ਬੇਟੀ 21 ਸਾਲ ਦੀ ਹੋਵੇਗੀ ਤਾਂ ਪੈਸਿਆਂ ਦੀ ਰਕਮ 77,99,280 ਰੁਪਏ ਹੋ ਜਾਵੇਗੀ |ਇਸ ਪੈਸਿਆਂ ਨੂੰ ਤੁਸੀਂ ਆਪਣੀ ਬੇਟੀ ਦੇ ਵਿਆਹ ਦੇ ਲਈ ਕਢਵਾ ਸਕਦੇ ਹੋ |ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿੰਦੇ ਹਾਂ ਕਿ 14 ਸਾਲਾਂ ਵਿਚ ਤੁਸੀਂ ਜੋ ਵੀ ਪੈਸਾ ਜਮਾਂ ਕੀਤਾ ਹੈ ਉਸ ਤੇ ਬੇਟੀ ਦੇ 25 ਸਾਲ ਦੇ ਹੋਣ ਤੱਕ ਵਿਆਜ ਮਿਲਦਾ ਰਹੇਗਾ |ਇਸ ਤਰਾਂ ਇਸ ਯੋਜਨਾ ਦੇ 25 ਸਾਲ ਬਾਅਦ ਤੁਹਾਡੀ ਬੇਟੀ ਦੇ ਖਾਤੇ ਵਿਚ 1 ਕਰੋੜ ਤੋਂ ਜਿਆਦਾ ਰਕਮ ਆ ਜਾਵੇਗੀ |ਇਹਨਾਂ 14 ਸਾਲਾਂ ਵਿਚ ਤੁਹਾਨੂੰ ਕੁੱਲ ਨਿਵੇਸ਼ 21 ਲੱਖ ਰੁਪਏ ਦਾ ਹੋਵੇਗਾ,ਜਿਸਦੇ ਬਦਲੇ ਤੁਹਾਨੂੰ 1 ਕਰੋੜ ਤੋਂ ਜਿਆਦਾ ਪੈਸੇ ਮਿਲਣਗੇ |ਇਸ ਯੋਜਨਾ ਦੇ ਤਹਿਤ ਹਰ ਇੱਕ ਗਰੀਬ ਧੀ ਦੇ ਬਾਪ ਦਾ ਇੱਕ ਬੋਝ ਹਲਕਾ ਹੋ ਸਕਦਾ ਹੈ ਕਿਉਂਕਿ ਇਸ ਯੋਜਨਾ ਦੇ ਤਹਿਤ ਉਹਨਾਂ ਨੂੰ ਲੱਖਾਂ ਰੁਪਏ ਆਪਣੀ ਧੀ ਦੇ ਵਿਆਹ ਲਈ ਮਿਲਣਗੇ,ਤੇ ਇਸ ਤੋਂ ਇਲਾਵਾ ਇਸ ਸਕੀਮ ਨਾਲ ਧੀਆਂ ਦੇ ਵਿਆਹ ਕਰਨਗੇ ਸੌਖੇ ਹੋਣਗੇ ਅਤੇ ਉਹਨਾਂ ਨੂੰ ਚੰਗੇ ਘਰ ਵੀ ਪ੍ਰਾਪਤ ਹੋਣਗੇ |

ਸੁਕੰਨਿਆਂ ਸਮੁੰਦਰਾ ਯੋਜਨਾ ਦੀਆਂ ਕੁੱਝ ਮਹੱਤਵ ਗੱਲਾਂ – ਇਸ ਖਾਤੇ ਨੂੰ ਤੁਸੀਂ ਕਿਸੇ ਵੀ ਪੋਸਟ ਆਫਿਸ ਜਾਂ ਕਮਰਸ਼ੀਅਲ ਬ੍ਰਾਂਚ ਵਿਚ ਜਾ ਕੇ ਖੁਲਵਾ ਸਕਦੇ ਹੋ |-ਇਸ ਯੋਜਨਾ ਦੇ ਵਰਤਮਾਨ ਵਿਚ 8.5 ਫੀਸਦੀ ਵਿਆਜ ਦਰ ਦਿੱਤੀ ਜਾ ਰਹੀ ਹੈ | – ਇੱਕ ਸਾਲ ਦੇ ਅੰਦਰ ਜਿਆਦਾਤਰ ਰਾਸ਼ੀ 1.5 ਲੱਖ ਰੁਪਏ ਹੀ ਜਮਾਂ ਕਰਵਾਈ ਜਾ ਸਕਦੀ ਹੈ | – ਜੇਕਰ ਤੁਸੀਂ ਹਰ ਮਹੀਨੇ 12,500 ਰੁਪਏ ਜਮਾਂ ਨਹੀਂ ਕਰ ਸਕਦੇ ਤਾਂ ਇਸਦੇ ਲਈ ਘੱਟ ਪੈਸਿਆਂ ਦੇ ਨਿਵੇਸ਼ ਵਾਲੀ ਯੋਜਨਾ ਵੀ ਹੈ,ਪਰ ਉਸਦੀ ਅੰਤਿਮ ਰਾਸ਼ੀ ਵੀ ਉਸ ਹਿਸਾਬ ਤੋਂ ਘੱਟ ਰਹੇਗਾ | – ਇਸ ਖਾਤੇ ਨੂੰ ਖੋਲਣ ਦੇ ਲਈ ਤੁਹਾਡੀ ਬੇਟੀ ਦੀ ਉਮਰ 1 ਤੋਂ 10 ਸਾਲ ਦੇ ਵਿਚ ਹੋਣਾ ਜਰੂਰੀ ਹੈ | – ਇੱਕ ਵਾਰ ਖਾਤਾ ਖੁੱਲ ਗਿਆ ਤਾਂ ਤੁਸੀਂ ਇਸਨੂੰ ਬੇਟੀ ਦੇ 18 ਸਾਲ ਦੇ ਹੋਣ ਜਾਂ ਉਸਦੇ ਵਿਆਹ ਹੋਣ ਤੱਕ ਖੁੱਲਾ ਰੱਖ ਸਕਦੇ ਹੋ | – ਜਦ ਤੁਹਾਡੀ ਬੇਟੀ 18 ਸਾਲ ਦੀ ਹੋਵੇਗੀ ਉਸ ਤੋਂ ਬਾਅਦ ਤੁਸੀਂ ਉਸਦੀ ਪੜਾਈ ਦੇ ਲਈ ਇਸ ਵਿਚੋਂ 50% ਰਕਮ ਕੱਢ ਸਕਦੇ ਹੋ |ਸੁਕੰਨਿਆਂ ਸਮੁੰਦਰਾ ਖਾਤਾ ਖੁਲਵਾਉਣ ਲਈ ਬੇਟੀ ਦੀ ਜਨਮ ਪੱਤਰੀ,ਮਾਤਾ-ਪਿਤਾ ਦਾ ਅਡੈਟੀਟੀ ਕਾਰਡ ਜਿਵੇਂ ਆਧਾਰ ਕਾਰਡ,ਪੈਨ ਕਾਰਡ,ਰਾਸ਼ਨ ਕਾਰਡ,ਡਰਾਇਵਿੰਗ ਲਾਇਸੰਸ ਆਦਿ ਵਿਚੋਂ ਕੋਈ ਇੱਕ ਐਡਰੈਸ ਪਰੂਫ ਦੇ ਰੂਪ ਵਿਚ ਬਿਜਲੀ ਬਿਲ ਜਾਂ ਟੈਲੀਫੋਨ ਬਿੱਲ ਜਾਂ ਰਾਸ਼ਨ ਕਾਰਡ |