Breaking News
Home / ਤਾਜਾ-ਜਾਣਕਾਰੀ / ਬਜ਼ੁਰਗ ਮਾਂ ਤੇ ਪੁੱਤ ਕਰਦਾ ਸੀ ਸ਼ੱਕ, ਦੋਸਤਾਂ ਨਾਲ ਮਿਲਕੇ ਮਾਂ ਨਾਲ ਵਰਤਾ ਦਿੱਤਾ ਵੱਡਾ ਭਾਣਾ, ਦੇਖੋ ਪੂਰੀ ਵੀਡੀਓ

ਬਜ਼ੁਰਗ ਮਾਂ ਤੇ ਪੁੱਤ ਕਰਦਾ ਸੀ ਸ਼ੱਕ, ਦੋਸਤਾਂ ਨਾਲ ਮਿਲਕੇ ਮਾਂ ਨਾਲ ਵਰਤਾ ਦਿੱਤਾ ਵੱਡਾ ਭਾਣਾ, ਦੇਖੋ ਪੂਰੀ ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬਠਿੰਡਾ ਪੁਲੀਸ ਨੇ 16 ਅਤੇ 17 ਅਗਸਤ ਦੇ ਵਿਚਕਾਰਲੀ ਰਾਤ ਨੂੰ ਇੱਕ ਔਰਤ ਦੀ ਜਾਨ ਲਏ ਜਾਣ ਦੇ ਮਸਲੇ ਨੂੰ ਸੁਲਝਾਉਣ ਵਿਚ ਸਫਲਤਾ ਹਾਸਿਲ ਕਰ ਲਈ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਮ੍ਰਿਤਕਾ ਦਾ ਮੋਬਾਈਲ ਫੋਨ ਵੀ ਲੈ ਗਏ ਸਨ। ਉਸ ਦਾ ਨਾਮ ਸੁਖਪਾਲ ਕੌਰ ਦੱਸਿਆ ਜਾਂਦਾ ਹੈ। ਜਿਸ ਦੀ ਉਮਰ ਲੱਗਭੱਗ 65 ਸਾਲ ਸੀ। ਪੁਲਿਸ ਨੇ ਵਾਰਦਾਤ ਨੂੰ ਅੰਜ਼ਾਮ ਵਿੱਚ ਉਸਦੇ ਪੁੱਤਰ ਅਤੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ। ਕਿਹਾ ਜਾਂਦਾ ਹੈ ਕਿ ਹਰ ਬਿਮਾਰੀ ਦਾ ਇਲਾਜ ਸੰਭਵ ਹੈ। ਪਰ ਸ਼ੱਕ ਵਾਈ ਇਲਾਜ ਸੰਭਵ ਨਹੀਂ ਹੈ।

ਇਸ ਦੇ ਚੱਲਦਿਆਂ ਹੀ ਨੌਜਵਾਨ ਨੇ ਆਪਣੇ ਜਾਣਕਾਰਾਂ ਦੀ ਮਦਦ ਨਾਲ ਆਪਣੀ ਹੀ ਮਾਂ ਦੀ ਜਾਨ ਲੈ ਲਈ। ਪਰ ਪੁਲਿਸ ਕੋਲੋਂ ਕਿਹੜਾ ਕੋਈ ਭੇਦ ਗੁੱਝਾ ਰਹਿ ਸਕਦਾ ਹੈ। ਪੁਲਿਸ ਤਾਂ ਮਾਮਲੇ ਦੀ ਹਰ ਤਹਿ ਤੱਕ ਪਹੁੰਚ ਜਾਂਦੀ ਹੈ। ਅਜਿਹਾ ਹੀ ਇਸ ਮਾਮਲੇ ਵਿੱਚ ਹੋਇਆ ਪੁੱਤਰ ਨੂੰ ਤਾਂ ਚਿੱਤ ਚੇਤੇ ਵੀ ਨਹੀਂ ਹੋਣਾ ਕਿ ਪੁਲਿਸ ਉਸ ਤੇ ਸ਼ੱਕ ਵੀ ਕਰ ਸਕਦੀ ਹੈ। ਪਰ ਪੁਲਿਸ ਨੇ ਸਹੀ ਦੋਸ਼ੀ ਨੂੰ ਕਾਬੂ ਕਰ ਹੀ ਲਿਆ। ਬਠਿੰਡਾ ਦੇ ਪੁਲਿਸ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕੇ ਜਸਵੀਰ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਮਾਂ ਦੇ ਕਿਸੇ ਹੋਰ ਨਾਲ ਸੰਬੰਧ ਹਨ।

ਇਸ ਗੱਲ ਕਾਰਨ ਉਹ ਪਰਸ਼ਾਨ ਸੀ। ਉਸ ਨੇ ਆਪਣੇ ਕੁਝ ਜਾਣਕਾਰਾਂ ਨਾਲ ਸਲਾਹ ਕਰਕੇ ਆਪਣੀ ਮਾਂ ਸੁਖਪਾਲ ਕੌਰ ਨੂੰ ਖ਼ਤਮ ਕਰਨ ਦੀ ਸਕੀਮ ਬਣਾਈ। ਇਸ ਕੰਮ ਲਈ ਉਸ ਨੇ ਚਾਰ ਵਿਅਕਤੀਆਂ ਦੀ ਮਦਦ ਲਈ ਇਨ੍ਹਾਂ ਵਿੱਚੋਂ ਜਗਤਾਰ ਸਿੰਘ ਨਾਮ ਦਾ ਵਿਅਕਤੀ ਪਹਿਲਾਂ ਵੀ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੂੰ ਸਾਲ 2005 ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ ਅਤੇ ਹੁਣ ਉਹ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ। ਇਨ੍ਹਾਂ ਨੇ ਸੁਖਪਾਲ ਕੌਰ ਦੀ ਜਾਨ ਲੈ ਲਈ। ਪੁਲਿਸ ਨੇ ਜਸਵੀਰ ਸਿੰਘ ਜਗਤਾਰ ਸਿੰਘ ਅਤੇ ਮੰਗਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜਦ ਕਿ ਇਨ੍ਹਾਂ ਦਾ ਚੌਥਾ ਸਾਥੀ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਾ। ਪੁਲਿਸ ਨੇ ਇਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Check Also

ਹੁਣੇ ਹੁਣੇ ਪੰਜਾਬ ਚ ਸੰਗਤ ਨਾਲ ਭਰੀ ਗੱਡੀ ਪਲਟੀ ਮਚੀ ਹਾਹਾਕਾਰ ਅਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …