Breaking News
Home / ਤਾਜਾ-ਜਾਣਕਾਰੀ / ਪੁਲਿਸ ਨੇ ਘਰੋਂ ਚੁੱਕਿਆ ਜਵਾਈ, ਸੱਸ ਦਾ ਰੋ ਰੋ ਹੋਇਆ ਬੁਰਾ ਹਾਲ, ਦੇਖੋ ਮੌਕੇ ਦੀ ਵੀਡੀਓ

ਪੁਲਿਸ ਨੇ ਘਰੋਂ ਚੁੱਕਿਆ ਜਵਾਈ, ਸੱਸ ਦਾ ਰੋ ਰੋ ਹੋਇਆ ਬੁਰਾ ਹਾਲ, ਦੇਖੋ ਮੌਕੇ ਦੀ ਵੀਡੀਓ

ਆਈ ਤਾਜਾ ਵੱਡੀ ਖਬਰ

ਤਰਨ ਤਾਰਨ ਦੇ ਪਿੰਡ ਖੱਖਾਂ ਦੀ ਇੱਕ ਵਿਆਹੁਤਾ ਨੇ ਪੁਲਿਸ ਤੇ ਦੋਸ਼ ਲਗਾਏ ਹਨ ਕਿ ਪੁਲਿਸ ਉਨ੍ਹਾਂ ਦੇ ਘਰ ਆਈ ਅਤੇ ਉਸ ਦੇ ਪਤੀ ਨੂੰ ਚੁੱਕ ਕੇ ਲੈ ਗਈ। ਉਸ ਦੇ ਪਤੀ ਕੋਲੋਂ ਕੁਝ ਵੀ ਨਹੀਂ ਮਿਲਿਆ। ਪਰ ਪੁਲਿਸ ਨੇ ਉਸ ਤੇ ਪੰਜਾਹ ਗ੍ਰਾਮ ਹੈਰੋਇਨ ਦਾ ਕੇਸ ਪਾ ਦਿੱਤਾ ਹੈ ਅਤੇ ਉਸ ਦੇ ਘਰ ਤੋਂ 37 ਹਜ਼ਾਰ ਰੁਪਏ ਚੁੱਕ ਕੇ ਲੈ ਗਏ। ਉਹ ਆਪਣੇ ਪੇਕੇ ਆਪਣੀ ਵਿਧਵਾ ਮਾਂ ਕੋਲ ਆਪਣੇ ਪਤੀ ਸਮੇਤ ਰਹਿ ਰਹੀ ਹੈ। ਪੁਲਿਸ ਨੇ ਉਨ੍ਹਾਂ ਤੋਂ ਦੋ ਲੱਖ ਰੁਪਏ ਮੰਗੇ ਕਿ ਉਹ ਉਨ੍ਹਾਂ ਤੇ ਕੇਸ ਨਹੀਂ ਬਣਾਉਣਗੇ।

ਜਦੋਂ ਉਨ੍ਹਾਂ ਨੇ ਪੁਲਿਸ ਨੂੰ ਦੋ ਲੱਖ ਰੁਪਏ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਪੁਲੀਸ ਨੇ ਉਸ ਦੇ ਪਤੀ ਤੇ 50 ਗ੍ਰਾਮ ਹੀਰੋਇਨ ਦਾ ਕੇਸ ਪਾ ਦਿੱਤਾ। ਇਸ ਵਿਆਹੁਤਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ 10 ਕੁ ਸਾਲ ਪਹਿਲਾਂ ਉਸ ਦੇ ਪਿਤਾ ਦੀ ਜਾਨ ਚਲੀ ਗਈ ਸੀ ਅਤੇ 8 ਸਾਲ ਪਹਿਲਾਂ ਉਸ ਦਾ ਭਰਾ ਵੀ ਦਮ ਤੋੜ ਗਿਆ। ਘਰ ਵਿੱਚ ਉਹ ਦੋਵੇਂ ਮਾਂ ਧੀ ਸਨ। ਉਸ ਦੀ ਮਾਤਾ ਨੇ ਉਸ ਦਾ ਵਿਆਹ ਕਰਕੇ ਆਪਣੇ ਜਵਾਈ ਨੂੰ ਘਰ ਰੱਖ ਲਿਆ। ਉਸ ਦਾ ਪਤੀ ਨਸਆ ਕਰਦਾ ਸੀ। ਪਰ ਉਹ ਉਸ ਇਸ ਨੂੰ ਦਵਾਈ ਦਿਵਾ ਰਹੇ ਸਨ। ਪੁਲਿਸ ਉਨ੍ਹਾਂ ਦੇ ਘਰ ਤੋਂ 37 ਹਜ਼ਾਰ ਰੁਪਏ ਚੁੱਕ ਕੇ ਲੈ ਗਈ ਅਤੇ ਉਸ ਦੇ ਪਤੀ ਨੂੰ ਵੀ ਘਰ ਤੋਂ ਹੀ ਲੈ ਗਈ।

ਪਰ ਪੁਲਿਸ ਨੇ ਉਸ ਤੇ ਕੇਸ ਪਾ ਦਿੱਤਾ ਹੈ ਕਿ ਉਸ ਤੋਂ ਬੋਤਲਕੇੜੀ ਦੇ ਨਾਕੇ ਤੋਂ 50 ਗ੍ਰਾਮ ਹੀਰੋਇਨ ਮਿਲੀ ਹੈ। ਉਨ੍ਹਾਂ ਦਾ ਪਿੰਡ ਦਾ ਸਰਪੰਚ ਥਾਣੇ ਜਾਂਦਾ ਹੈ ਪਰ ਪੁਲਸ ਕੁਝ ਨਹੀਂ ਸੁਣਦੀ। ਪੁਲਿਸ ਨੇ ਉਸ ਦੇ ਪਤੀ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਵਿਆਹੁਤਾ ਦੀ ਮਾਂ ਦਾ ਵੀ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਉਸ ਨੇ ਆਪਣੇ ਸਹਾਰੇ ਲਈ ਆਪਣੇ ਜੁਆਈ ਨੂੰ ਘਰ ਵਿੱਚ ਰੱਖਿਆ ਸੀ। ਪਰ ਸਰਾਲੀ ਦੇ ਮੁੰਡਿਆਂ ਨੇ ਪੁਲਿਸ ਨੂੰ ਆਖ ਕੇ ਉਸ ਨੂੰ ਫੜਾ ਦਿੱਤਾ। ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਇਸ ਵਿਅਕਤੀ ਨੂੰ ਨਾਕੇ ਤੋਂ ਕਾਬੂ ਕੀਤਾ ਹੈ ਅਤੇ ਉਸ ਤੋਂ 50 ਗ੍ਰਾਮ ਹੈਰੋਇਨ ਮਿਲੀ ਹੈ। ਇਸ ਤੋਂ ਬਿਨਾਂ ਉਸ ਕੋਲ ਲੱਗਭੱਗ 14 ਹਜ਼ਾਰ ਰੁਪਏ ਦੀ ਰਕਮ ਵੀ ਮੌਜੂਦ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Check Also

ਹੁਣੇ ਹੁਣੇ ਪੰਜਾਬ ਚ ਸੰਗਤ ਨਾਲ ਭਰੀ ਗੱਡੀ ਪਲਟੀ ਮਚੀ ਹਾਹਾਕਾਰ ਅਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …