Breaking News
Home / ਘਰੇਲੂ-ਨੁਸ਼ਖੇ / ਪਿੱਤੇ ਦੀ ਪੱਥਰੀ ਕੱਢਣ ਦੇ ਘਰੇਲੂ ਨੁਸਖੇ

ਪਿੱਤੇ ਦੀ ਪੱਥਰੀ ਕੱਢਣ ਦੇ ਘਰੇਲੂ ਨੁਸਖੇ

ਪਿੱਤੇ ਦੀ ਥੈਲੀ ਵਿੱਚ ਕਲੈਸਟਰੋਲ ਦੇ ਜਮ੍ਹਾਂ ਹੋਣ ਕਰਕੇ ਪੱਥਰੀ ਦੀ ਸਮੱਸਿਆ ਹੁੰਦੀ ਹੈ । ਜਦੋਂ ਪਿੱਤੇ ਦੀ ਥੈਲੀ ਵਿਚ ਪੱਥਰੀ ਵਧਣ ਲੱਗਦੀ ਹੈ ਤਾਂ ਪੇਟ ਵਿੱਚ ਤੇਜ਼ ਦਰਦ ਹੁੰਦਾ ਹੈ । ਕਈ ਵਾਰ ਉਲਟੀ ਵੀ ਆਉਂਦੀ ਹੈ । ਰੋਗੀ ਨੂੰ ਖਾਣਾ ਪਚਾਉਣ ਵਿੱਚ ਦਿੱਕਤ ਹੁੰਦੀ ਹੈ , ਪਾਚਣ ਕਿਰਿਆ ਖਰਾਬ ਹੋ ਜਾਂਦੀ ਹੈ ਅਤੇ ਹੋਰ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ ।

ਕਈ ਵਾਰ ਲੋਕ ਡਾਕਟਰ ਤੋਂ ਇਲਾਜ ਕਰਵਾਉਂਦੇ ਹਨ ਜਿਸ ਤੇ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਖੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਪਿੱਤੇ ਦੀ ਥੈਲੀ ਦੀ ਪੱਥਰੀ ਤੋਂ ਹਮੇਸ਼ਾਂ ਲਈ ਛੁਟਕਾਰਾ ਪਾ ਸਕਦੇ ਹੋ ।

ਪਿੱਤੇ ਦੀ ਪੱਥਰੀ ਲਈ ਘਰੇਲੂ ਨੁਸਖੇ–
ਸੇਬ ਦਾ ਜੂਸ ਅਤੇ ਸੇਬ ਦਾ ਸਿਰਕਾ

ਸੇਬ ਵਿੱਚ ਪਿੱਤੇ ਦੀ ਪੱਥਰੀ ਨੂੰ ਗਲਾਉਣ ਦੀ ਸ਼ਮਤਾ ਹੁੰਦੀ ਹੈ । ਸੇਬ ਦੇ ਜੂਸ ਨਾਲ ਸੇਬ ਦਾ ਸਿਰਕਾ ਲੈਣ ਨਾਲ ਕਾਫੀ ਫਾਇਦਾ ਮਿਲਦਾ ਹੈ । ਕਿਉਂਕਿ ਇਸ ਵਿੱਚ ਮੌਜੂਦ ਮੈਲਿਕ ਐਸਿਡ ਪੱਥਰੀ ਨੂੰ ਗਲਾਉਣ ਵਿਚ ਮਦਦ ਕਰਦਾ ਹੈ ਅਤੇ ਸੇਬ ਦਾ ਸਿਰਕਾ ਲਿਵਰ ਵਿਚ ਕੋਲੈਸਟ੍ਰੋਲ ਨਹੀਂ ਬਣਨ ਦਿੰਦਾ । ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਰਹਿੰਦੀ ਹੈ । ਉਨ੍ਹਾਂ ਨੂੰ ਸੇਬ ਦਾ ਜੂਸ ਅਤੇ ਸੇਬ ਦਾ ਸਿਰਕਾ ਜ਼ਰੂਰ ਲੈਣਾ ਚਾਹੀਦਾ ਹੈ ।
ਨਾਸ਼ਪਤੀ ਦਾ ਜੂਸ

ਨਾਸ਼ਪਾਤੀ ਦਾ ਆਕਾਰ ਬਿਲਕੁਲ ਪਿੱਤੇ ਦੀ ਥੈਲੀ ਦੀ ਤਰ੍ਹਾਂ ਹੁੰਦਾ ਹੈ । ਨਾਸ਼ਪਤੀ ਵਿੱਚ ਮੌਜੂਦ ਪੈਕਟਿਨ ਕੋਲੈਸਟਰੋਲ ਨੂੰ ਬਣਨ ਅਤੇ ਜੰਮਣ ਤੋਂ ਰੋਕਦੇ ਹਨ । ਇਸ ਲਈ ਪਿੱਤੇ ਦੀ ਪੱਥਰੀ ਦੀ ਸਮੱਸਿਆ ਹੋਣ ਤੇ ਨਾਸ਼ਪਤੀ ਦੇ ਜੂਸ ਦਾ ਸੇਵਨ ਕਰੋ । ਪੱਥਰੀ ਜਲਦੀ ਗਲ ਕੇ ਬਾਹਰ ਆ ਜਾਵੇਗੀ ।
ਚੁਕੰਦਰ , ਖੀਰਾ ਅਤੇ ਗਾਜਰ ਦਾ ਜੂਸ

ਪਿੱਤੇ ਦੀ ਪੱਥਰੀ ਲਈ ਚੁਕੰਦਰ , ਖੀਰਾ ਅਤੇ ਗਾਜਰ ਦਾ ਜੂਸ ਸਭ ਤੋਂ ਜ਼ਿਆਦਾ ਫਾਇਦੇਮੰਦ ਮੰਨਿਆ ਗਿਆ ਹੈ । ਕਿਉਂਕਿ ਇਹ ਜੂਸ ਲੀਵਰ ਅਤੇ ਬਲੈਂਡਰ ਦੋਨਾਂ ਨੂੰ ਡਿਟਾਕਸਫਾਈ ਕਰਦਾ ਹੈ ।ਇੱਕ ਚੁਕੰਦਰ , ਇੱਕ ਖੀਰਾ , 4 ਗਾਜਰ ਨੂੰ ਮਿਲਾ ਕੇ ਜੂਸ ਤਿਆਰ ਕਰੋ । ਇਸ ਜੂਸ ਨੂੰ ਰੋਜ਼ਾਨਾ ਦਿਨ ਵਿਚ ਦੋ ਵਾਰ ਪੀਓ । ਇਸ ਜੂਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਪਿੱਤੇ ਦੀ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ।

ਯਾਦ ਰੱਖਣ ਵਾਲੀਆਂ ਜ਼ਰੂਰੀ ਗੱਲਾਂ
ਰੋਜ਼ਾਨਾ ਘੱਟ ਤੋਂ ਘੱਟ 10 ਤੋਂ 12 ਗਿਲਾਸ ਪਾਣੀ ਪੀਓ । ਜੰਕ ਫੂਡ ਅਤੇ ਤੇਜ਼ ਮਸਾਲੇ ਵਾਲਾ ਖਾਣਾ ਨਾ ਖਾਓ ।

ਆਪਣੇ ਖਾਣੇ ਵਿਚ ਵਿਟਾਮਿਨ ਸੀ ਦੀ ਮਾਤਰਾ ਵਧਾਓ ।ਹਲਦੀ , ਸੁੰਢ , ਕਾਲੀ ਮਿਰਚ ਅਤੇ ਹਿੰਗ ਨੂੰ ਖਾਣੇ ਵਿਚ ਜ਼ਰੂਰ ਸ਼ਾਮਿਲ ਕਰੋ ।

Check Also

ਇਹ ਹੈ ਚਰਬੀ ਕੱਢਣ ਦਾ ਸਹੀ ਤਰੀਕਾ ਅੱਜ ਤਕ ਨਹੀਂ ਸੀ ਕਿਸੇ ਨੂੰ ਪਤਾ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ …