Breaking News
Home / ਤਾਜਾ-ਜਾਣਕਾਰੀ / ਧੀ ਹਜੇ ਅਸਮਾਨ ਚ ਉਡ ਰਹੀ ਸੀ ਪਰ ਪੰਜਾਬ ਚ ਪਰਿਵਾਰ ਦੀਆਂ ਵਿਚ ਗਈਆਂ ਲੋਥਾਂ

ਧੀ ਹਜੇ ਅਸਮਾਨ ਚ ਉਡ ਰਹੀ ਸੀ ਪਰ ਪੰਜਾਬ ਚ ਪਰਿਵਾਰ ਦੀਆਂ ਵਿਚ ਗਈਆਂ ਲੋਥਾਂ


ਲੁਧਿਆਣਾ: ਆਪਣੀ ਬੇਟੀ ਨੂੰ ਕੈਨੇਡਾ ਰਵਾਨਾ ਕਰਨ ਮਗਰੋਂ ਪਰਤ ਰਿਹਾ ਅੰਮ੍ਰਿਤਸਰ ਦਾ ਪਰਵਾਰ ਸਾਹਨੇਵਾਲ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿਚ ਮਾਂ-ਪੁੱਤ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਾਸੀ ਦਰਸ਼ਨ ਸਿੰਘ ਅਤੇ ਸਿਮਰਜੀਤ ਕੌਰ ਆਪਣੀ ਬੇਟੀ ਹਰਸਿਮਰਨ ਨੂੰ ਕੈਨੇਡਾ ਰਵਾਨਾ ਕਰਨ ਦਿੱਲੀ ਗਏ ਸਨ ਅਤੇ ਬੁੱਧਵਾਰ ਰਾਤ ਜਹਾਜ਼ ਚੜਾਉਣ ਮਗਰੋਂ ਵਾਪਸ ਅੰਮ੍ਰਿਤਸਰ ਜਾ ਰਹੇ ਸਨ।

ਸਾਹਨੇਵਾਲ ਨੇੜੇ ਇਨਾਂ ਦੀ ਗੱਡੀ ਦੀ ਟੱਕਰ ਸੜਕ ਕਿਨਾਰੇ ਖੜੇ ਕੰਟੇਨਰ ਨਾਲ ਹੋ ਗਈ ਜਿਸ ਕਾਰਨ ਕਾਰ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ ਤੇ ਇਕ ਬੱਚੀ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ। ਪੁਲਿਸ ਨੇ ਮੁਢਲੀ ਜਾਂਚ ਮਗਰੋਂ ਦੱਸਿਆ ਕਿ ਦਰਸ਼ਨ ਸਿੰਘ ਗੱਡੀ ਚਲਾ ਰਿਹਾ ਸੀ ਤੇ ਉਸ ਦੇ ਮਾਤਾ ਸਤਿੰਦਰ ਕੌਰ ਅੱਗੇ ਬੈਠੇ ਸਨ।

ਇਸ ਤੋਂ ਇਲਾਵਾ ਸਿਮਰਨਜੀਤ ਕੌਰ, ਉਸ ਦਾ ਲੜਕਾ ਹਰਮਨਪ੍ਰੀਤ ਸਿੰਘ ਤੇ ਭਤੀਜੀ ਜੀਵੀ ਸ਼ਾਹ ਪਿੱਛੇ ਬੈਠੇ ਸਨ। ਸਵੇਰੇ ਕਰੀਬ ਸਾਢੇ ਪੰਜ ਵਜੇ ਜਦੋਂ ਉਹ ਸਾਹਨੇਵਾਲ ਨੇੜੇ ਪੁੱਜੇ ਤਾਂ ਜ਼ਿਮੀਂਦਾਰਾ ਢਾਬੇ ਦੇ ਸਾਹਮਣੇ ਕਾਰ ਅਚਾਨਕ ਕੰਟੇਨਰ ਵਿਚ ਜਾ ਵੱਜੀ। ਹਾਦਸੇ ਮਗਰੋਂ ਕੰਟੇਨਰ ਦਾ ਡਰਾਈਵਰ ਫ਼ਰਾਰ ਹੋ ਗਿਆ।

ਆਲੇ-ਦੁਆਲੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸਤਿੰਦਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਕੁਝ ਦੇਰ ਬਾਅਦ ਦਰਸ਼ਨ ਸਿੰਘ ਦੀ ਵੀ ਮੌਤ ਗਈ। ਹਰਮਨਪ੍ਰੀਤ ਸਿੰਘ ਤੇ ਜੀਵੀ ਸ਼ਾਹ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Check Also

ਹੁਣੇ ਹੁਣੇ ਪੰਜਾਬ ਚ ਸੰਗਤ ਨਾਲ ਭਰੀ ਗੱਡੀ ਪਲਟੀ ਮਚੀ ਹਾਹਾਕਾਰ ਅਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …