Breaking News
Home / ਤਾਜਾ-ਜਾਣਕਾਰੀ / ਦਰਬਾਰ ਸਾਹਿਬ ਨੇੜੇ ਕਰਨ ਆਏ ਸੀ ਇਹ ਕੰਮ, ਭੜਕੇ ਲੋਕਾਂ ਨੇ ਦੇਖੋ ਕਿਵੇਂ ਪੁਲਿਸ ਸਾਹਮਣੇ ਸਭ ਨੂੰ ਪਾਈਆਂ ਭਾਜੜਾਂ

ਦਰਬਾਰ ਸਾਹਿਬ ਨੇੜੇ ਕਰਨ ਆਏ ਸੀ ਇਹ ਕੰਮ, ਭੜਕੇ ਲੋਕਾਂ ਨੇ ਦੇਖੋ ਕਿਵੇਂ ਪੁਲਿਸ ਸਾਹਮਣੇ ਸਭ ਨੂੰ ਪਾਈਆਂ ਭਾਜੜਾਂ

ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਨੇੜੇ ਬਣੇ ਹੋਟਲਾਂ ਤੇ ਕਾਰਵਾਈ ਕਰਨ ਲਈ ਪਹੁੰਚੀ। ਨਗਰ ਨਿਗਮ ਦੀ ਟੀਮ ਅਤੇ ਹੋਟਲ ਮਾਲਕਾਂ ਵਿਚਕਾਰ ਤਕਰਾਰ ਹੋ ਗਿਆ। ਹੋਟਲ ਮਾਲਕਾਂ ਨੇ ਨਗਰ ਨਿਗਮ ਦੇ ਮੁਲਾਜ਼ਮਾਂ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ 21 ਅਗਸਤ ਤੱਕ ਕੋਈ ਕਾਰਵਾਈ ਨਾ ਕੀਤੀ ਜਾਵੇ। ਉਹ ਹਾਈ ਕੋਰਟ ਵਿੱਚ ਆਪਣਾ ਵਕੀਲ ਖੜ੍ਹਾ ਕਰਕੇ ਆਪਣਾ ਪੱਖ ਰੱਖਣਗੇ ਕਿਉਂਕਿ ਕੋਰਟ ਵੱਲੋਂ ਸਰਕਾਰ ਨੂੰ ਜਾਂ ਹੋਟਲਾਂ ਵਾਲਿਆਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ। ਇਸ ਲਈ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਤਾਂ ਟੂਰਿਜ਼ਮ ਦਾ ਧੰਦਾ ਚੌਪਟ ਹੋ ਜਾਵੇਗਾ। ਉਹ ਯਾਤਰੀਆਂ ਨੂੰ ਵਧੀਆ ਸਹੂਲਤਾਂ ਦਿੰਦੇ ਹਨ। ਹੋਟਲ ਮਾਲਕਾਂ ਦੇ ਦੱਸਣ ਅਨੁਸਾਰ ਪਿਛਲੇ ਸਮੇਂ ਦੌਰਾਨ ਹਾਈਕੋਰਟ ਦੇ ਹੁਕਮਾਂ ਤੇ ਹੀ ਵਿਸ਼ੇਸ਼ ਜਾਂਚ ਟੀਮ ਬਣੀ ਸੀ। ਰਾਹੁਲ ਤਿਵਾੜੀ ਇਸ ਟੀਮ ਦੇ ਚੇਅਰਮੈਨ ਸਨ ਡਿਪਟੀ ਕਮਿਸ਼ਨਰ ਅਤੇ ਪੁੱਡਾ ਦੇ ਚੇਅਰਮੈਨ ਵੀ ਇਸ ਜਾਂਚ ਟੀਮ ਵਿੱਚ ਮੈਂਬਰ ਦੇ ਤੌਰ ਤੇ ਸ਼ਾਮਿਲ ਸਨ। ਸਰਕਾਰ ਦੁਆਰਾ ਸ਼ਹਿਰ ਦੀਆਂ ਸਾਰੀਆਂ ਹੀ ਬਿਲਡਿੰਗਾਂ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਨਸਾਈਡ ਵਾਲ ਸਿਟੀ ਅਤੇ ਆਊਟ ਸਾਈਡ ਵਾਲ ਸਿਟੀ ਦੋਵਾਂ ਦੀ ਹੀ ਇਨਕੁਆਰੀ ਕੀਤੇ ਜਾਣ ਦੀ ਗੱਲ ਹੋਈ ਸੀ।

ਪਰ ਸਵੇਰੇ ਸਾਰੇ ਹੀ ਇਲਾਕੇ ਨੂੰ ਛੱਡ ਕੇ ਹਰਿਮੰਦਰ ਸਾਹਿਬ ਦੇ ਨੇੜਲੇ ਇਲਾਕੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਵੀ ਮੌਕਾ ਨਹੀਂ ਦਿੱਤਾ ਜਾ ਰਿਹਾ। ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲ ਤਾਂ ਇੱਕ ਹੀ ਰਸਤਾ ਬਚਦਾ ਹੈ ਕਿ ਉਹ ਬਿਲਡਿੰਗਾਂ ਨੂੰ ਤਾਲੇ ਲਗਾ ਕੇ ਚਾਬੀਆਂ ਇਨ੍ਹਾਂ ਦੇ ਹੱਥ ਵਿੱਚ ਫੜਾ ਦੇਣ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਹੋਰ ਵੀ ਬਹੁਤ ਸਾਰੇ ਹੋਟਲ ਬਣੇ ਹੋਏ ਹਨ ਕਿ ਉਹ ਸਾਰੇ ਕਾਨੂੰਨਾਂ ਅਨੁਸਾਰ ਹੀ ਹਨ। ਸ਼ਹਿਰ ਤੋਂ ਬਿਨਾਂ ਬਾਕੀ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਬਣੇ ਹੋਟਲਾਂ ਦੀ ਵੀ ਜਾਂਚ ਹੋਵੇ ਕਿ ਉਹ ਸਾਰੇ ਨਿਯਮਾਂ ਅਨੁਸਾਰ ਹੀ ਬਣੇ ਹੋਏ ਹਨ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਕਾਰਪੋਰੇਸ਼ਨ ਵਾਲੇ ਅਧਿਕਾਰੀ ਕਾਰਵਾਈ ਕਰਨ ਆਏ ਸਨ। ਪੁਲਿਸ ਦੁਆਰਾ ਉਨ੍ਹਾਂ ਨੂੰ ਸਕਿਓਰਿਟੀ ਮੁਹੱਈਆ ਕਰਵਾਈ ਗਈ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Check Also

ਹੁਣੇ ਹੁਣੇ ਪੰਜਾਬ ਚ ਸੰਗਤ ਨਾਲ ਭਰੀ ਗੱਡੀ ਪਲਟੀ ਮਚੀ ਹਾਹਾਕਾਰ ਅਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …