Breaking News
Home / ਵਾਇਰਲ-ਵੀਡੀਓ / ਜੇਕਰ ਤੁਹਾਡੇ ਕੋਲ ਵੀ ਹੈ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਕਰੋੜਪਤੀ

ਜੇਕਰ ਤੁਹਾਡੇ ਕੋਲ ਵੀ ਹੈ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਕਰੋੜਪਤੀ

ਇਹ ਦੁਨੀਆਂ ਕਿੰਨੀਂ ਵੱਡੀ ਹੈ ਇਹ ਕਿਸੇ ਨੂੰ ਦੱਸਣ ਦੀ ਜਰੂਰਤ ਨਹੀਂ ਹੈ |ਇਸ ਦੁਨੀਆਂ ਵਿਚ ਕਈ ਅਜਿਹੀਆਂ ਚੀਜਾਂ ਹੁੰਦਿਆਂ ਰਹਿੰਦੀਆਂ ਹਨ,ਜਿੰਨਾਂ ਨੂੰ ਦੇਖ ਕੇ ਕਈ ਵਾਰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੁੰਦਾ |ਪੁਰਾਣੇ ਜਮਾਨੇ ਤੋਂ ਹੀ ਰੁਪਏ ਪੈਸਿਆਂ ਦਾ ਬਹੁਤ ਜਿਆਦਾ ਮਹੱਤਵ ਰਿਹਾ ਹੈ |ਬਿਨ੍ਹਾਂ ਪੈਸਿਆਂ ਦੇ ਉਸ ਸਮੇਂ ਵੀ ਕੋਈ ਕੰਮ ਨਹੀਂ ਹੋ ਪਾਉਂਦਾ |ਅੱਜ ਦੇ ਸਮੇਂ ਵਿਚ ਪੈਸਿਆਂ ਦਾ ਕੀ ਮਹੱਤਵ ਹੈ,ਇਹ ਤੁਸੀਂ ਸਭ ਜਾਣਦੇ ਹੋ |ਅੱਜ ਦੇ ਸਮੇਂ ਵਿਚ ਬਿਨ੍ਹਾਂ ਪੈਸਿਆਂ ਦਾ ਕੋਈ ਕੰਮ ਨਹੀਂ ਹੋ ਪਾਉਂਦਾ |ਸਮੇਂ-ਸਮੇਂ ਤੇ ਹਰ ਦੇਸ਼ ਆਪਣੀਆਂ ਮੁਦਰਾਂ ਵਿਚ ਬਦਲਾਵ ਕਰਦਾ ਰਹਿੰਦਾ ਹੈ |ਪੁਰਾਣੇ ਜਮਾਨੇ ਵਿਚ ਜੋ ਸਿੱਕੇ ਚਲਦੇ ਸਨ ਅੱਜ ਉਹ ਪੂਰੀ ਤਰਾਂ ਨਾਲ ਚਲਣ ਵਿਚ ਬੰਦ ਹੋ ਚੁੱਕੇ ਹਨ |ਅੱਜ ਉਹਨਾਂ ਪੈਸਿਆਂ ਦੀ ਕੋਈ ਕੀਮਤ ਨਹੀਂ ਹੈ,ਪਰ ਕੁੱਝ ਸ਼ੌਕੀਨ ਲੋਕ ਹਨ ਜੋ ਇਹਨਾਂ ਪੈਸਿਆਂ ਦੇ ਲਈ ਭਾਰੀ ਕੀਮਤ ਚੁਕਾਉਂਦੇ ਹਨ |ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕਈ ਜਗ੍ਹਾ ਤੇ ਨੀਲਾਮੀ ਕਰਨ ਦਾ ਕੰਮ ਕੀਤਾ ਜਾਂਦਾ ਹੈ |ਇਹਨਾਂ ਨਿਲਾਮੀਆਂ ਵਿਚ ਕਈ ਵਾਰ ਬਹੁਤ ਪੁਰਾਣੀਆਂ ਚੀਜਾਂ ਦੀ ਵੀ ਬੋਲੀ ਲੱਗਦੀ ਹੈ |ਜੋ ਸਭ ਤੋਂ ਜਿਆਦਾ ਬੋਲੀ ਲਗਾਉਂਦਾ ਹੈ,ਉਹ ਉਹਨਾਂ ਚੀਜਾਂ ਨੂੰ ਖਰੀਦ ਪਾਉਂਦਾ ਹੈ |ਹਾਲ ਹੀ ਵਿਚ ਇੱਕ ਅਜਿਹੇ ਸਿੱਕੇ ਦੇ ਬਾਰੇ ਪਤਾ ਚੱਲਿਆ ਹੈ ਜੋ ਬਹੁਤ ਹੀ ਜਿਆਦਾ ਮਹਿੰਗਾ ਹੈ |

ਤੁਹਾਨੂੰ ਜਾਣ ਕੇ ਕਾਫੀ ਹੈਰਾਨੀ ਹੋਵੇਗੀ ਕਿ ਇਹ ਪੁਰਾਣਾ ਸਿੱਕਾ ਕੁੱਝ ਸਾਲਾਂ ਪਹਿਲਾਂ ਇਨੇਂ ਪੈਸਿਆਂ ਵਿਚ ਬਿਕਿਆ ਸੀ ਜਿਸਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ |ਕੁੱਝ ਸਾਲ ਪਹਿਲਾਂ ਹੀ ਇਸ ਪੁਰਾਣੇ ਇਤਿਹਾਸਿਕ ਸਿੱਕੇ ਦੀ ਨੀਲਾਮੀ ਕੀਤੀ ਗਈ ਸੀ |ਇਸ ਸਿੱਕੇ ਦੀ ਬੋਲੀ ਲੱਖਾਂ ਵਿਚ ਨਹੀਂ ਬਲਕਿ ਕਰੋੜਾਂ ਵਿਚ ਲੱਗੀ ਸੀ |ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿੰਦੇ ਹਾਂ ਕਿ ਦੁਨੀਆਂ ਵਿਚ ਲੱਖ ਅਜਿਹੇ ਸਿੱਕੇ ਹਨ,ਜਿੰਨਾਂ ਦੀ ਕੀਮਤ ਲੱਖਾਂ ਵਿਚ ਹੈ,ਪਰ ਕੁੱਝ ਅਜਿਹੇ ਇਤਿਹਾਸਿਕ ਸਿੱਕੇ ਵੀ ਹਨ,ਜਿੰਨਾਂ ਦੀ ਕੀਮਤ ਕਰੋੜਾਂ ਵਿਚ ਹੁੰਦੀ ਹੈ |ਇਹਨਾਂ ਸਿੱਕਿਆਂ ਵਿਚੋਂ ਇੱਕ ਸਿੱਕਾ ਕੁੱਝ ਦਿਨ ਪਹਿਲਾਂ ਕਾਫੀ ਜਿਆਦਾ ਕੀਮਤ ਤੇ ਨੀਲਾਮ ਕੀਤਾ ਗਿਆ ਸੀ |ਜਾਣਕਾਰੀ ਦੇ ਅਨੁਸਾਰ ਇਸ ਸਿੱਕੇ ਨੂੰ ਅਮਰੀਕਾ ਦਾ ਸਭ ਤੋਂ ਪੁਰਾਣਾ ਸਿੱਕਾ ਮੰਨਿਆਂ ਜਾਂਦਾ ਹੈ |ਸਿੱਕਾ ਅਮਰੀਕਾ ਦਾ ਪਹਿਲਾ ਸਿੱਕਾ ਮੰਨਿਆਂ ਜਾ ਰਿਹਾ ਹੈ,ਇਸ ਲਈ ਇਸਦੀ ਕੀਮਤ ਕਰੋੜਾਂ ਵਿਚ ਹੈ |ਇਸ ਸਿੱਕੇ ਨੂੰ ਖਰੀਦਣ ਦੇ ਲਈ ਕਈ ਲੋਕਾਂ ਨੇ ਵੱਧ-ਚੜ੍ਹ ਕੇ ਬੋਲੀ ਲਗਾਈ,ਪਰ ਇਹ ਸਿੱਕਾ ਉਸਨੂੰ ਹੀ ਮਿਲਿਆ,ਜਿਸਨੇ ਸਭ ਤੋਂ ਜਿਆਦਾ ਬੋਲੀ ਲਗਾਈ |

ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿੰਦੇ ਹਾਂ ਕਿ ਇਸ ਸਿੱਕੇ ਦਾ ਨਾਮ ਫਲਾਇੰਗ ਹੇਅਰ ਸਿਲਵਰ ਡਾਲਰ ਹੈ |ਇਹ ਸਿੱਕਾ 1794 ਵਿਚ ਬਣੇ 1758 ਚਾਂਦੀ ਦੇ ਡਾਲਰ ਵਿਚੋਂ ਇੱਕ ਹੈ |ਇੱਕ ਰਿਪੋਰਟ ਦੇ ਅਨੁਸਾਰ ਇਸ ਸਿੱਕੇ ਦੇ ਬਾਰੇ ਐਕਸਪਰਟਸ ਦਾ ਕਹਿਣਾ ਹੈ ਕਿ ਇਹ ਅਮਰੀਕਾ ਦਾ ਪਹਿਲਾ ਸਿੱਕਾ ਸੀ |ਇਸ ਸਿੱਕੇ ਦੇ ਬਾਰੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਸ ਸਿੱਕੇ ਦੀ ਜਾਂਚ ਖੁੱਦ ਜਾਰਜ ਵਾਸ਼ਿੰਗਟਨ ਨੇ ਕੀਤੀ ਸੀ |ਤੁਹਾਨੂੰ ਜਾਣ ਕੇ ਕਾਫੀ ਹੈਰਾਨੀ ਹੋਵੇਗੀ ਕਿ ਇਹ ਸਿੱਕਾ ਭਾਰਤੀ ਰੁਪਏ ਦੇ ਅਨੁਸਾਰ 67 ਕਰੋੜ ਰੁਪਏ ਵਿਚ ਨੀਲਾਮ ਕੀਤਾ ਗਿਆ |ਇਸ ਸਿੱਕੇ ਨੂੰ ਦੁਨੀਆਂ ਦਾ ਸਭ ਤੋਂ ਮਹਿੰਗਾ ਮੰਨਿਆਂ ਜਾ ਰਿਹਾ ਹੈ |ਦੀ ਟੇਲੀਗ੍ਰਾਫ਼ ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਸਿੱਕੇ ਨੂੰ ਸਨ 2013 ਵਿਚ ਇੱਕ ਕਲੈਕਟਰ ਨੇ 1 ਕਰੋੜ ਡਾਲਰ ਵਿਚ ਖਰੀਦਿਆ ਸੀ |ਜੇਕਰ ਤੁਸੀਂ ਵੀ ਪੁਰਾਣੇ ਸਿੱਕਿਆਂ ਨੂੰ ਰੱਖਣ ਦੇ ਸ਼ੌਕੀਨ ਹੋ ਤਾਂ ਯਕੀਨਨ ਤੁਹਾਨੂੰ ਇਸ ਸਿੱਕੇ ਨੂੰ ਖਰੀਦਣ ਦੇ ਬਾਰੇ ਸੋਚਣਾ ਚਾਹੀਦਾ ਹੈ |