Breaking News
Home / ਵਾਇਰਲ-ਵੀਡੀਓ / ਜੇਕਰ ਤੁਹਾਡੀ ਵੀ ਯਾਦਦਾਸ਼ਤ ਘੱਟ ਹੈ ਤਾਂ ਇਸਤੇਮਾਲ ਕਰੋ ਇਹ 6 ਜਬਰਦਸਤ ਘਰੇਲੂ ਨੁਸਖੇ

ਜੇਕਰ ਤੁਹਾਡੀ ਵੀ ਯਾਦਦਾਸ਼ਤ ਘੱਟ ਹੈ ਤਾਂ ਇਸਤੇਮਾਲ ਕਰੋ ਇਹ 6 ਜਬਰਦਸਤ ਘਰੇਲੂ ਨੁਸਖੇ

ਜੇਕਰ ਤੁਸੀਂ ਵੀ ਅਕਸਰ ਚੀਜ਼ਾਂ ਨੂੰ ਰੱਖ ਕੇ ਭੁੱਲ ਜਾਂਦੇ ਹੋ ਅਤੇ ਤੁਹਾਡੀ ਯਾਦਦਾਸ਼ਤ ਘੱਟ ਹੋ ਰਹੀ ਹੈ ਤਾਂ ਤੁਸੀਂ ਇਸਨੂੰ ਅਨਦੇਖਾ ਨਾ ਕਰੋ ਕਿਉਂਕਿ ਯਾਦਦਾਸ਼ਤ ਸ਼ਕਤੀ ਘਟਨਾ ਇੱਕ ਗੰਭੀਰ ਬਿਮਾਰੀ ਬਣ ਸਕਦੀ ਹੈ |ਇਸ ਲਈ ਯਾਦਦਾਸ਼ਤ ਸ਼ਕਤੀ ਘੱਟ ਹੋਣ ਤੇ ਤੁਸੀਂ ਨੀਚੇ ਦੱਸੇ ਗਏ 6 ਉਪਾਆਂ ਨੂੰ ਜਰੂਰ ਅਪਣਾਓ |ਇਹਨਾਂ ਉਪਾਆਂ ਦੀ ਮੱਦਦ ਨਾਲ ਯਾਦਦਾਸ਼ਤ ਸਹੀ ਬਣੀ ਰਹਿੰਦੀ ਹੈ ਅਤੇ ਦਿਮਾਗ ਤੇਜੀ ਨਾਲ ਕੰਮ ਕਰਨ ਲੱਗ ਜਾਂਦਾ ਹੈ |ਵਾਲਾ ਤੇ ਲਗਾਓ ਮਹਿੰਦੀ – ਵਾਲਾਂ ਤੇ ਮਹਿੰਦੀ ਲਗਾਉਣ ਨਾਲ ਯਾਦਦਾਸ਼ਤ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ |ਆਯੁਰਵੇਦ ਦੇ ਅਨੁਸਾਰ ਮਹਿੰਦੀ ਦੇ ਪੱਤਿਆਂ ਵਿਚ ਕਰਨੋਸਿਕ ਨਾਮਕ ਤੱਤ ਪਾਇਆ ਜਾਂਦਾ ਹੈ ਜੋ ਕਿ ਯਾਦਦਾਸ਼ਤ ਵਧਾਉਣ ਦਾ ਕੰਮ ਕਰਦਾ ਹੈ |ਇਸ ਲਈ ਜਦ ਤੁਸੀਂ ਸਿਰ ਤੇ ਮਹਿੰਦੀ ਲਗਾਉਂਦੇ ਹੋ ਤਾਂ ਇਸਦਾ ਚੰਗਾ ਅਸਰ ਤੁਹਾਡੇ ਦਿਮਾਗ ਤੇ ਪੈਂਦਾ ਹੈ ਅਤੇ ਮਹਿੰਦੀ ਲਗਾਉਣ ਨਾਲ ਦਿਮਾਗ ਦੀਆਂ ਮਾਸ਼-ਪੇਸ਼ੀਆਂ ਐਕਟਿਵ ਹੋ ਜਾਂਦੀਆਂ ਹਨ |

ਮੇਵਿਆਂ ਦਾ ਸੇਵਨ ਕਰੋ – ਮੇਵਿਆਂ ਨੂੰ ਦਿਮਾਗ ਦੇ ਲਈ ਕਾਫੀ ਫਾਇਦੇਮੰਦ ਮੰਨਿਆਂ ਜਾਂਦਾ ਹੈ ਅਤੇ ਇਹਨਾਂ ਨੂੰ ਖਾਣ ਨਾਲ ਦਿਮਾਗ ਤੇਜੀ ਨਾਲ ਕੰਮ ਕਰਦਾ ਹੈ |ਸਭ ਤਰਾਂ ਦੇ ਮੇਵਿਆਂ ਵਿਚੋਂ ਬਾਦਾਮ ਅਤੇ ਅਖਰੋਟ ਨੂੰ ਦਿਮਾਗ ਦੇ ਲਈ ਸਭ ਤੋਂ ਜਿਆਦਾ ਲਾਭਦਾਇਕ ਮੰਨਿਆਂ ਗਿਆ ਹੈ,ਕਿਉਂਕਿ ਇਸਦੇ ਅੰਦਰ ਵਿਟਾਮਿਨ A ਅਤੇ ਐਂਟੀ-ਆੱਕਸੀਡੈਂਟਸ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ ਅਤੇ ਇਹ ਯਾਦਦਾਸ਼ਤ ਵਧਾਉਣ ਵਿਚ ਮੱਦਦਗਾਰ ਸਾਬਤ ਹੁੰਦੇ ਹਨ |ਇਸ ਲਈ ਤੁਸੀਂ ਰੋਜ ਅਖਰੋਟ ਅਤੇ ਬਾਦਾਮਾਂ ਦਾ ਸੇਵਨ ਜਰੂਰ ਕਰਿਆ ਕਰੋ |ਤੁਸੀਂ ਬਾਦਾਮ ਦਾ ਸੇਵਨ ਦੁੱਧ ਦੇ ਨਾਲ ਕਰ ਸਕਦੇ ਹੋ ਜਾਂ ਫਿਰ ਇਹਨਾਂ ਨੂੰ ਖਾਲੀ ਪੇਟ ਵੀ ਖਾ ਸਕਦੇ ਹੋ |ਹਾਲਾਂਕਿ ਤੁਸੀਂ ਇਸ ਗੱਲ ਦਾ ਧਿਆਨ ਰੱਖੋ ਕਿ ਗਰਮੀ ਦੇ ਮੌਸਮ ਵਿਚ ਇਹਨਾਂ ਦਾ ਜਿਆਦਾ ਸੇਵਨ ਨਾ ਕਰੋ ਅਤੇ ਅਖਰੋਟ ਅਤੇ ਬਦਾਮ ਨੂੰ ਪਾਣੀ ਵਿਚ ਹੀ ਭਿਉਂ ਕੇ ਖਾਓ |ਸਵੇਰ ਦੇ ਸਮੇਂ ਸੈਰ ਕਰਨਾ – ਸਵੇਰ ਦੇ ਸਮੇਂ ਕਿਸੇ ਪਾਰਕ ਵਿਚ ਜਾਂ ਫਿਰ ਖੁੱਲੀ ਜਗ੍ਹਾ ਤੇ ਸੈਰ ਕਰਨ ਨਾਲ ਦਿਮਾਗ ਅਤੇ ਸਰੀਰ ਨੂੰ ਕਈ ਤਰਾਂ ਦੇ ਲਾਭ ਮਿਲਦੇ ਹਨ |ਸਵੇਰੇ ਜਲਦੀ ਉੱਠ ਕੇ ਟਹਿਲਣ ਨਾਲ ਦਿਮਾਗ ਨੂੰ ਸਕੂਨ ਮਿਲਦਾ ਹੈ ਅਤੇ ਹਰ ਤਰਾਂ ਦੇ ਤਣਾਵ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਂਦਾ ਹੈ |ਇਸ ਲਈ ਤੁਸੀਂ ਰੋਜ ਸਵੇਰੇ ਉਠ ਕੇ ਖੁੱਲੀ ਹਵਾ ਵਿਚ ਘੱਟ ਤੋਂ ਘੱਟ 15 ਮਿੰਟ ਜਰੂਰ ਸੈਰ ਕਰਨ ਲਈ ਜਾਓ |

ਫਲ ਖਾਓ – ਫਲਾਂ ਦੇ ਅੰਦਰ ਕਈ ਤਰਾਂ ਦੇ ਐਂਟੀ-ਆੱਕਸੀਡੈਂਟ ਪਾਏ ਜਾਂਦੇ ਹਨ ਅਤੇ ਇਹਨਾਂ ਐਂਟੀ-ਆੱਕਸੀਡੈਂਟਸ ਦੀ ਮੱਦਦ ਨਾਲ ਦਿਮਾਗ ਹਰ ਸਮੇਂ ਤੇਜੀ ਨਾਲ ਕੰਮ ਕਰਦਾ ਹੈ,ਨਾਲ ਹੀ ਇਹ ਐਂਟੀ-ਆੱਕਸੀਡੈਂਟ ਯਾਦਦਾਸ਼ਤ ਵਧਾਉਣ ਵਿਚ ਵੀ ਕਾਰਗਰ ਸਾਬਤ ਹੁੰਦੇ ਹਨ |ਇਸ ਲਈ ਤੁਸੀਂ ਐਂਟੀ-ਆੱਕਸੀਡੈਂਟ ਯੁਕਤ ਫਲਾਂ ਜਿਵੇਂ ਅਨਾਰ,ਚੇਰੀ ਅਤੇ ਸੇਬ ਦਾ ਸੇਵਨ ਜਰੂਰ ਕਰਿਆ ਕਰੋ |ਰੋਜ਼ਾਨਾਂ ਇਹਨਾਂ ਫਲਾਂ ਨੂੰ ਖਾਣ ਨਾਲ ਤੁਹਾਡੀ ਯਾਦਦਾਸ਼ਤ ਵਧਣ ਲੱਗ ਜਾਵੇਗੀ |ਗ੍ਰੀਨ ਟੀ ਦਾ ਸੇਵਨ ਕਰਨਾ – ਕਈ ਲੋਕਾਂ ਨੂੰ ਚਾਹ ਅਤੇ ਕੌਫੀ ਪੀਨਾ ਪਸੰਦ ਹੁੰਦਾ ਹੈ,ਪਰ ਚਾਹ ਅਤੇ ਕੌਫੀ ਨੂੰ ਦਿਮਾਗ ਦੇ ਲਈ ਸਹੀ ਨਹੀਂ ਮੰਨਿਆਂ ਜਾਂਦਾ ਅਤੇ ਇਹਨਾਂ ਨੂੰ ਪੀਣ ਨਾਲ ਯਾਦਦਾਸ਼ਤ ਤੇ ਬੁਰਾ ਅਸਰ ਪੈਂਦਾ ਹੈ |ਇਸ ਲਈ ਤੁਸੀਂ ਚਾਹ ਅਤੇ ਕੌਫੀ ਦੀ ਜਗ੍ਹਾ ਗ੍ਰੀਨ ਟੀ ਨੂੰ ਪੀਓ ਕਿਉਂਕਿ ਗ੍ਰੀਨ ਤਿਨ ਨੂੰ ਪੀਣ ਨਾਲ ਦਿਮਾਗ ਨੂੰ ਕਿਸੇ ਵੀ ਤਰਾਂ ਦਾ ਨੁਕਸਾਨ ਨਹੀਂ ਪਹੁੰਚਦਾ |ਯੋਗਾ ਕਰੋ – ਯੋਗਾ ਕਰਨਾ ਸਰੀਰ ਅਤੇ ਦਿਮਾਗ ਦੇ ਲਈ ਕਾਫੀ ਲਾਭਦਾਇਕ ਹੁੰਦਾ ਹੈ ਅਤੇ ਜੋ ਲੋਕ ਨਿਯਮਿਤ ਰੂਪ ਨਾਲ ਰੋਜ ਯੋਗਾ ਕਰਿਆ ਕਰਦੇ ਹਨ ਉਹਨਾਂ ਦਾ ਦਿਮਾਗ ਹਮੇਸ਼ਾਂ ਸਿਹਤਮੰਦ ਬਣਿਆਂ ਰਹਿੰਦਾ ਹੈ ਅਤੇ ਯਾਦਦਾਸ਼ਤ ਵੀ ਕਮਜੋਰ ਨਹੀਂ ਹੁੰਦੀ |ਇਸ ਲਈ ਤੁਸੀਂ ਰੋਜ ਯੋਗਾ ਕਰਿਆ ਕਰੋ |