ਪਠਾਨਕੋਟ ਤੋਂ ਇੱਕ ਨਵ ਵਿਆਹੁਤਾ ਨੂੰ ਕਿਸੇ ਅਣਜਾਣ ਆਦਮੀ ਅਤੇ ਔਰਤ ਵੱਲੋਂ ਵਰਗਲਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪਤਾ ਲੱਗਾ ਹੈ ਕਿ ਲਗਭਗ ਡੇਢ ਇਕ ਘੰਟੇ ਬਾਅਦ ਵਿਆਹੁਤਾ ਮਿਲ ਗਈ। ਉਸ ਨੂੰ ਕਿਸੇ ਆਟੋ ਵਾਲੇ ਨੇ ਉਨ੍ਹਾਂ ਸ਼ਾਤਿਰ ਦਿਮਾਗ ਔਰਤ ਅਤੇ ਮਰਦ ਦੇ ਚੰਗੁਲ ਵਿੱਚੋਂ ਛੁਡਾ ਲਿਆ ਅਤੇ ਫੇਰ ਉਸ ਨੇ ਪੀੜਤਾ ਦੇ ਪਤੀ ਨੂੰ ਫੋਨ ਕੀਤਾ। ਪੀੜਤਾ ਦਾ ਪਤੀ ਉੱਥੋਂ ਆਪਣੀ ਪਤਨੀ ਨੂੰ ਲੈ ਆਇਆ ਉਨ੍ਹਾਂ ਦੇ ਦੱਸਣ ਅਨੁਸਾਰ ਜਦੋਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਦਾ ਕਹਿਣਾ ਸੀ ਕਿ ਉਹ ਪਾਖੰਡ ਕਰਦੀ ਹੈ। ਜਦ ਕਿ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇੱਕ ਨੌਜਵਾਨ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਨਵੀਂ ਵਿਆਹੀ ਪਤਨੀ ਅਤੇ ਮਾਂ ਉਸ ਦੇ ਚਾਚੇ ਨਾਲ ਹਸਪਤਾਲ ਗਈਆਂ ਸਨ। ਉਸ ਦਾ ਚਾਚਾ ਉਨ੍ਹਾਂ ਨੂੰ ਉੱਥੇ ਛੱਡ ਆਇਆ ਅਤੇ ਉਹ ਖੁਦ ਉਨ੍ਹਾਂ ਨੂੰ ਲੈਣ ਚਲਾ ਗਿਆ। ਜਦੋਂ ਉਹ ਵਾਪਸ ਤੁਰਨ ਲੱਗੇ ਤਾਂ ਇਕ ਔਰਤ ਨੇ ਉਨ੍ਹਾਂ ਦੀ ਪਤਨੀ ਨੂੰ ਬੁਲਾਇਆ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਕੋਈ ਕੰਮ ਹੋਵੇਗਾ। ਉਨ੍ਹਾਂ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਦੀ ਪਤਨੀ ਉਸ ਔਰਤ ਦੇ ਪਿੱਛੇ ਜਾ ਰਹੀ ਸੀ। ਉਹ ਕੁਝ ਦੇਰ ਰੁਕ ਗਿਆ। ਪਰ ਉਨ੍ਹਾਂ ਦੀ ਪਤਨੀ ਵਾਪਸ ਨਹੀਂ ਆਈ।
ਉਹ ਲੱਭਦੇ ਰਹੇ ਲਗਭਗ ਡੇਢ ਘੰਟੇ ਬਾਅਦ ਉਨ੍ਹਾਂ ਨੂੰ ਫੋਨ ਆਇਆ ਕਿ ਤੁਹਾਡੀ ਪਤਨੀ ਇੱਥੇ ਖੜ੍ਹੀ ਹੈ ਤਾਂ ਉਹ ਸੁਜਾਨਪੁਰ ਤੋਂ ਆ ਕੇ ਆਪਣੀ ਪਤਨੀ ਨੂੰ ਲੈ ਕੇ ਆਇਆ। ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਔਰਤ ਨੇ ਰੋਕ ਲਿਆ। ਫਿਰ ਉਸ ਔਰਤ ਨੇ ਉਸ ਨੂੰ ਇੱਕ ਚਮਕਦਾਰ ਚੀਜ਼ ਵਿਖਾਈ। ਉਹ ਉਸ ਔਰਤ ਦੇ ਪਿੱਛੇ ਚਲੀ ਗਈ। ਅੱਗੇ ਇੱਕ ਆਦਮੀ ਖੜ੍ਹਾ ਸੀ। ਉਸ ਨੇ ਉਸ ਨੂੰ ਵੈਨ ਵਿੱਚ ਬਿਠਾ ਲਿਆ। ਉਹ ਕਹਿ ਰਿਹਾ ਸੀ ਕਿ ਚੱਕੀ ਬੈਂਕ ਜਾਣਾ ਹੈ। ਉਹ ਉਸ ਨੂੰ ਸੁਨਸਾਨ ਰਸਤੇ ਲੈ ਗਿਆ। ਇੱਕ ਆਟੋ ਵਾਲੇ ਨੇ ਵੈਨ ਦੇ ਨਾਲ ਆਟੋ ਲਾ ਲਿਆ।
ਜਦੋਂ ਵੈਨ ਰੁਕੀ ਤਾਂ ਆਟੋ ਵਿਚ ਬੈਠੀ ਔਰਤ ਨੇ ਉਸ ਨੂੰ ਖਿੱਚ ਕੇ ਆਟੋ ਵਿੱਚ ਬਿਠਾ ਲਿਆ ਅਤੇ ਉਸ ਦਾ ਬਚਾਅ ਹੋ ਗਿਆ। ਪੀੜਤਾਂ ਦੇ ਪਤੀ ਦੇ ਦੱਸਣ ਅਨੁਸਾਰ ਉਸ ਦੀ ਪਤਨੀ ਨੇ ਬਾਥਰੂਮ ਦਾ ਬਹਾਨਾ ਲਗਾ ਕੇ ਵੈਨ ਰੁਕਵਾਈ ਸੀ। ਜਦੋਂ ਉਹ ਪੁਲਿਸ ਕੋਲ ਗਏ ਤਾਂ ਪੁਲਿਸ ਕਹਿੰਦੀ ਕਿ ਤੁਸੀਂ ਡਰਾਮੇ ਕਰ ਰਹੇ ਹੋ। ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਮਲੇ ਬਾਰੇ ਪਤਾ ਲੱਗਾ ਹੈ ਅਤੇ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
