ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਦਹੀਂ ਤਵਚਾ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ । ਦਹੀ ਤਵਚਾ ਨੂੰ ਹਾਈਡ੍ਰੇਟ ਕਰਦੀ ਹੈ ਨਾਲ ਹੀ ਇਹ ਤਵਚਾ ਤੇ ਨਿਖਾਰ ਵੀ ਲਿਆਉਂਦਾ ਹੈ । ਪਰ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਚਿਹਰੇ ਤੇ ਦਹੀਂ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ । ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਦਹੀਂ ਵਿੱਚ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ।ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਚੀਜ਼ਾਂ ਜਿਨ੍ਹਾਂ ਨੂੰ ਦਹੀਂ ਵਿੱਚ ਮਿਲਾ ਕੇ ਲਗਾਉਣ ਨਾਲ ਚਿਹਰੇ ਦੀਆਂ ਸਮੱਸਿਆਵਾਂ ਦੂਰ ਕਰ ਸਕਦੇ ਹਾਂ ।
ਦਹੀਂ ਅਤੇ ਸ਼ਹਿਦ
ਜੇਕਰ ਤੁਹਾਡੀ ਤਵਚਾ ਨਾਰਮਲ ਜਾਂ ਫਿਰ ਰੁੱਖੀ ਹੈ ਤਾਂ ਤੁਸੀਂ ਇਸ ਫੇਸਪੈਕ ਦਾ ਇਸਤੇਮਾਲ ਕਰ ਸਕਦੇ ਹੋ । ਇਸ ਪੈਕ ਵਿੱਚ ਦਹੀਂ ਅਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਚਿਹਰੇ ਤੇ 20 ਮਿੰਟ ਲਈ ਲਗਾਓ । ਫਿਰ ਚਿਹਰਾ ਠੰਡੇ ਪਾਣੀ ਨਾਲ ਧੋ ਲਓ ਇਹ ਫੇਸਪੈਕ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਲਗਾਓ । ਇਸ ਨਾਲ ਤੁਹਾਡੀ ਸਕਿਨ ਹਾਈਡ੍ਰੇਟ ਰਹੇਗੀ ਅਤੇ ਸਾਫਟ ਵੀ ਹੋਵੇਗੀ ।
ਦਹੀਂ ਅਤੇ ਬੇਸਨ
ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਹਾਡੇ ਲਈ ਇਹ ਫੇਸਪੈਕ ਲਾਭਦਾਇਕ ਹੈ । ਇਸ ਫੇਸਪੈਕ ਲਈ ਸਭ ਤੋਂ ਪਹਿਲਾਂ ਦਹੀਂ ਵਿੱਚ ਬੇਸਨ ਨੂੰ ਮਿਕਸ ਕਰ ਕੇ ਪੇਸਟ ਬਣਾ ਲਓ ਅਤੇ ਇਸ ਨੂੰ 15 ਮਿੰਟ ਚਿਹਰੇ ਤੇ ਲਗਾਓ । ਬਾਅਦ ਵਿੱਚ ਹਲਕੇ ਗਰਮ ਪਾਣੀ ਨਾਲ ਚਿਹਰਾ ਧੋ ਲਓ । ਇਹ ਫੇਸਪੈਕ ਆਇਲੀ ਸਕਿਨ ਦੇ ਨਾਲ ਨਾਲ ਸੈਂਸਟਿਵ ਸਕਿਨ ਲਈ ਵੀ ਫਾਇਦੇਮੰਦ ਹੈ ।
ਦਹੀਂ ਅਤੇ ਹਲਦੀ
ਜੇਕਰ ਤੁਹਾਨੂੰ ਪਿੰਪਲਸ ਦੀ ਸਮੱਸਿਆ ਰਹਿੰਦੀ ਹੈ ਤਾਂ ਦਹੀਂ ਵਿਚ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ ਤੇ 15 ਮਿੰਟ ਲਗਾ ਕੇ ਰੱਖੋ । ਬਾਅਦ ਵਿੱਚ ਚਿਹਰਾ ਗੁਣਗੁਣੇ ਪਾਣੀ ਨਾਲ ਧੋ ਲਓ ਪਿੰਪਲਸ ਦੀ ਸਮੱਸਿਆ ਠੀਕ ਹੋ ਜਾਵੇਗੀ ।
ਦਹੀਂ ਅਤੇ ਓਟਸ
ਜੇਕਰ ਤੁਹਾਨੂੰ ਡੈੱਡ ਸਕਿਨ ਅਤੇ ਬਲੈਕ ਹੈੱਡਸ ਦੀ ਸਮੱਸਿਆ ਰਹਿੰਦੀ ਹੈ ਤਾਂ ਦਹੀਂ ਵਿਚ ਓਟਸ ਮਿਲਾ ਕੇ ਸਕਰੱਬ ਦੀ ਤਰ੍ਹਾਂ ਲਗਾਓ । ਇਸ ਪੈਕ ਨੂੰ 15 ਮਿੰਟ ਚਿਹਰੇ ਤੇ ਲਗਾਓ । ਫਿਰ ਸਕਰੱਬ ਦੀ ਤਰ੍ਹਾਂ ਮਸਾਜ ਕਰੋ । ਡੈੱਡ ਸਕਿਨ ਅਤੇ ਬਲੈਕ ਹੈੱਡਸ ਦੀ ਸਮੱਸਿਆ ਦੂਰ ਹੋ ਜਾਵੇਗੀ ।
ਦਹੀਂ ਅਤੇ ਨਿੰਬੂ ਦਾ ਰਸ
ਜੇਕਰ ਤੁਹਾਡੇ ਚਿਹਰੇ ਤੇ ਦਾਗ ਧੱਬੇ ਦੀ ਸਮੱਸਿਆ ਹੈ ਤਾਂ ਦਹੀਂ ਵਿਚ ਨਿੰਬੂ ਦਾ ਰਸ ਮਿਲਾ ਕੇ 15-20 ਮਿੰਟ ਤੱਕ ਚਿਹਰੇ ਤੇ ਲਗਾਓ । ਚਿਹਰੇ ਦੇ ਦਾਗ ਧੱਬੇ ਠੀਕ ਹੋ ਜਾਣਗੇ ।
ਦਹੀਂ ਦਾ ਫੇਸਪੈਕ
ਜੇਕਰ ਤੁਹਾਡੇ ਚਿਹਰੇ ਤੇ ਛਾਈਆਂ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਰਾਤ ਨੂੰ ਸੌਣ ਸਮੇਂ ਖੱਟੀ ਦਹੀਂ ਚਿਹਰੇ ਤੇ 10 ਮਿੰਟ ਲਈ ਲਗਾਓ । ਬਾਅਦ ਵਿੱਚ 5 ਮਿੰਟ ਦਹੀਂ ਦੀ ਮਸਾਜ ਕਰੋ । ਚਿਹਰੇ ਤੇ ਛਾਈਆਂ ਦੀ ਸਮੱਸਿਆ ਠੀਕ ਹੋ ਜਾਵੇਗੀ ।
