Breaking News
Home / ਵਾਇਰਲ-ਵੀਡੀਓ / ਕਰੋੜਾਂ ਦੀ ਸੰਪਤੀ ਦਾ ਮਾਲਿਕ ਹੋਣ ਦੇ ਬਾਵਜੂਦ ਵੀ ਇਸ ਮਸ਼ਹੂਰ ਬਾਲੀਵੁੱਡ ਐਕਟਰ ਦਾ ਪਿਤਾ ਚਲਾਉਂਦਾ ਹੈ ਬੱਸ

ਕਰੋੜਾਂ ਦੀ ਸੰਪਤੀ ਦਾ ਮਾਲਿਕ ਹੋਣ ਦੇ ਬਾਵਜੂਦ ਵੀ ਇਸ ਮਸ਼ਹੂਰ ਬਾਲੀਵੁੱਡ ਐਕਟਰ ਦਾ ਪਿਤਾ ਚਲਾਉਂਦਾ ਹੈ ਬੱਸ

ਇਨਸਾਨ ਦੀ ਕਿਸਮਤ ਕਦ ਅਤੇ ਕਿਸ ਤਰਾਂ ਬਦਲਦੀ ਹੈ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ |ਬਸ ਵਿਅਕਤੀ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਚਾਹੀਦਾ ਹੈ ਕਿਉਂਕਿ ਮਿਹਨਤ ਅਤੇ ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਕਦੇ ਵੀ ਨਹੀਂ ਹੁੰਦੀ |ਫਿਰ ਚਾਹੇ ਕੋਈ ਮਜਦੂਰ ਦਾ ਹੀ ਬੇਟਾ ਕਿਉਂ ਨਾ ਹੋਵੇ ਜੇਕਰ ਸੁਪਨੇ ਵੱਡੇ ਦੇਖ ਲਏ ਤਾਂ ਸਫਲਤਾ ਮਿਲਣੀ ਹੀ ਹੈ |ਅਸੀਂ ਅਜਿਹੇ ਹੀ ਇੱਕ ਸੁਪਰਸਟਾਰ ਦੀ ਗੱਲ ਕਰਨ ਜਾ ਰਹੇ ਹਾਂ ਜੋ ਸਾਊਥ ਸਿਨੇਮਾ ਦਾ ਸੁਪਰਸਟਾਰ ਹੈ ਅਤੇ ਫਿਲਮਾਂ ਵਿਚ ਅਰਬਾਂ ਦੀ ਕਮਾਈ ਕਰਦਾ ਹੈ ਪਰ ਉਸਦੇ ਪਿਤਾ ਨੇ ਆਪਣੇ ਪੁਰਾਣੇ ਕੰਮ ਨੂੰ ਨਹੀਂ ਛੱਡਿਆ ਕਿਉਂਕਿ ਉਹ ਹੀ ਉਸਦੀ ਪਹਿਚਾਣ ਹੈ |ਕਰੋੜਾਂ ਦੀ ਸੰਪਤੀ ਦਾ ਮਾਲਿਕ ਹੈ ਇਹ ਸਾਊਥ ਸੁਪਰਸਟਾਰ |ਜੇਕਰ ਤੁਸੀਂ ਕਤਰਡ ਫਿਲਮ ਕੇਜੀਐਫ ਦੇ ਐਕਟਰ ਯਸ਼ ਦੇ ਬਾਰੇ ਕੁੱਝ ਨਹੀਂ ਜਾਣਦੇ ਹੋ ਤਾਂ ਤੁਹਾਨੂੰ ਉਸਦੇ ਬਾਰੇ ਜਾਨਣਾ ਚਾਹੀਦਾ ਹੈ ਇਸ ਬੰਦੇ ਦੀ ਕਹਾਣੀ ਹਰ ਕਿਸੇ ਨੂੰ ਇੱਕ ਵਾਰ ਸੋਚਣ ਦੇ ਲਈ ਮਜਬੂਰ ਕਰ ਸਕਦੀ ਹੈ |ਸਾਊਥ ਦੀ ਸੁਪਰਹਿੱਟ ਫਿਲਮ ਕੇਜੀਐਫ (2018) ਹਿੰਦੀ ਬੇਲਟ ਵਿਚ ਵੀ ਲੋਕਾਂ ਤੇ ਆਪਣੀ ਤਸਵੀਰ ਛੱਡ ਚੁੱਕੀ ਹੈ |

ਫਿਲਮ ਨੇ 200 ਕਰੋੜ ਦਾ ਕਾਰੋਬਾਰ ਵੀ ਕੀਤਾ ਸੀ |ਯਸ਼ ਦੀ ਫਿਲਮ ਨੇ ਪਹਿਲੀ ਵਾਰ 200 ਕਰੋੜ ਦਾ ਬਿਜਨੇਸ ਕੀਤਾ ਸੀ ਪਰ ਉਸਦੇ ਪਿਤਾ ਅੱਜ ਵੀ ਬਸ ਡਰਾਇਵਰ ਹਨ |ਉਹਨਾਂ ਦਾ ਨਾਮ ਅਰੁਣ ਕੁਮਾਰ ਹੈ ਅਤੇ ਉਸਦੇ ਮੁਤਾਬਿਕ ਇਸ ਪੇਸ਼ ਦੇ ਕਾਰਨ ਹੀ ਉਸਨੇ ਆਪਣੇ ਬੇਟੇ ਨੂੰ ਪੜਾਇਆ ਅਤੇ ਇਸ ਲਾਇਕ ਬਣਾਇਆ ਕਿ ਉਹ ਵੱਡਾ ਸਟਾਰ ਬਣ ਸਕੇ |ਇਸ ਲਈ ਉਹ ਆਪਣੇ ਡਰਾਇਵਰ ਦੇ ਕੰਮ ਨੂੰ ਨਹੀਂ ਛੱਡ ਸਕਦੇ |ਯਸ਼ ਦਾ ਜਨਮ ਕਰਨਾਟਕ ਵਿਚ ਹੋਇਆ ਅਤੇ ਉਸਦਾ ਅਸਲੀ ਨਾਮ ਨਵੀਨ ਕੁਮਾਰ ਗੌੜਾ ਹੈ |ਯਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ਨੰਦਾ ਗੋਕੁਲ ਤੋਂ ਕੀਤੀ ਸੀ |ਸਾਲ 2007 ਵਿਚ ਫਿਲਮ Jambada Hudugi ਨਾਲ ਯਸ਼ ਨੇ ਡੈਬਿਊ ਕੀਤਾ ਸੀ,ਹਾਲਾਂਕਿ ਇਸ ਵਿਚ ਉਹ ਸੈਕਿੰਡ ਲੀਡ ਐਕਟਰ ਵਿਚ ਸੀ,ਫਿਰ ਵੀ ਉਸਦਾ ਨਾਮ ਹੋਇਆ ਅਤੇ ਫਿਲਮ ਚੱਲੀ ਸੀ |ਇਸ ਤੋਂ ਬਾਅਦ ਉਸਨੇ ਕਈ ਫਿਲਮਾਂ ਵਿਚ ਕੰਮ ਕੀਤਾ ਪਰ ਪਿੱਛਲੈ ਸਾਲ ਆਈ ਫਿਲਮ ਕੇਜੀਐਫ ਨੇ ਕਮਾਲ ਕਰ ਦਿੱਤਾ ਅਤੇ ਉਸਨੂੰ ਪੂਰੇ ਭਾਰਤ ਵਿਚ ਪਹਿਚਾਣਿਆਂ ਜਾਣ ਲੱਗਿਆ |

ਯਸ਼ ਨੇ ਆਪਣੇ 12 ਸਾਲ ਦੇ ਕਰੀਅਰ ਵਿਚ 18 ਫਿਲਮਾਂ ਕੀਤੀਆਂ ਹਨ ਅਤੇ ਅੱਜ ਉਸਦੇ ਕੋਲ 40 ਕਰੋੜ ਦੀ ਸੰਪਤੀ ਹੈ |ਯਸ਼ 3 ਕਰੋੜ ਦੇ ਬੰਗਲੇ ਦਾ ਮਾਲਿਕ ਹੈ ਅਤੇ ਇੱਕ ਫਿਲਮ ਦਾ 5 ਕਰੋੜ ਰੁਪਏ ਚਾਰਜ ਲੈਂਦਾ ਹੈ |ਯਸ਼ ਬਹੁਤ ਵੱਡੇ ਦਿਲਵਾਲੇ ਇਨਸਾਨ ਹਨ ਅਤੇ ਉਸਨੇ ਐਕਟਰਸ ਰਾਧਿਕਾ ਪੰਡਿਤ ਦੇ ਨਾਲ ਲਵ-ਮੈਰਿਜ ਕੀਤੀ ਹੈ |ਉਸਦੀ ਪਹਿਲੀ ਮੁਲਾਕਾਤ ਟੀਵੀ ਸੀਰੀਅਲ ਨੰਦਾ ਗੋਕੁਲ ਦੇ ਸੈੱਟ ਤੇ ਹੋਈ ਸੀ |ਪਹਿਲਾਂ ਦੋਸਤੀ ਅਤੇ ਫਿਰ ਪਿਆਰ ਹੋਇਆ |ਇਸ ਤੋਂ ਬਾਅਦ ਗੋਆ ਵਿਚ ਉਸਨੇ ਗੁਪ-ਚੁਪ ਤਰੀਕੇ ਨਾਲ ਸਗਾਈ ਕੀਤੀ |ਇਸ ਵਿਚ ਦਿਲਚਸਪ ਗੱਲ ਇਹ ਹੈ ਕਿ ਯਸ਼ ਨੇ ਆਪਣੇ ਵਿਆਹ ਦੀ ਰਿਸੇਪਸ਼ਨ ਵਿਚ ਕਰਨਾਟਕ ਦੀ ਪੂਰੀ ਜਨਤਾ ਨੂੰ ਬੁਲਾਇਆ ਸੀ ਅਤੇ ਹੁਣ ਉਸਦੇ ਕੋਲ ਇੱਕ ਬੇਟੀ ਵੀ ਹੈ |ਸਾਲ 2017 ਵਿਚ ਯਸ਼ ਅਤੇ ਰਾਧਿਕਾ ਨੇ ਮਿਲ ਕੇ ਯਸ਼ ਮਾਰਗ ਫਾਊਂਡੇਸ਼ਨ ਸ਼ੁਰੂ ਕੀਤਾ ਅਤੇ ਇਸ ਸੰਸਥਾ ਵਿਚ ਜਰੂਰਤਮੰਦ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ |ਕਰਨਾਟਕ ਦੇ ਸੋਕਾ ਪੀੜ੍ਹਿਤ ਕੋਪਾਲ ਜ਼ਿਲ੍ਹੇ ਵਿਚ ਯਸ਼ ਨੇ ਇਸ ਸੰਸਥਾ ਦੇ ਤਹਿਤ 4 ਕਰੋੜ ਦੀ ਲਾਗਤ ਨਾਲ ਝੀਲਾਂ ਬਣਵਾਈਆਂ,ਜਿਸ ਨਾਲ ਲੋਕਾਂ ਨੂੰ ਸਾਫ਼ ਪਾਣੀ ਉਪਲਬਧ ਹੋ ਸਕੇ |