Breaking News
Home / ਵਾਇਰਲ / ਆਹ ਜਿਹੜੇ ਕਹਿੰਦੇ ਨੇ ਕੇ ਕਨੇਡਾ ‘ਚ 2-3 ਲੱਖ ਬਣਦਾ ੳੁਹਨਾਂ ਲੲੀ ਖਾਸ ਪੋਸਟ…!

ਆਹ ਜਿਹੜੇ ਕਹਿੰਦੇ ਨੇ ਕੇ ਕਨੇਡਾ ‘ਚ 2-3 ਲੱਖ ਬਣਦਾ ੳੁਹਨਾਂ ਲੲੀ ਖਾਸ ਪੋਸਟ…!

ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਵਿੱਚ ਜੇ ਅਸੀਂ 2 ਤੋਂ 3 ਲੱਖ ਬਣਾਉਂਦੇ ਹਨ ਤਾ ਇੰਡੀਆ ਵਾਲੇ ਇਹ ਸੋਚਦੇ ਨੇ ਕਿ ਇਹ ਤਾ ਪੈਸੇ ਹੀ ਬਹੁਤ ਕਮਾ ਰਿਹਾ ਹੈ | ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਇੰਨੀ ਕਮਾਈ ਕਰਣ ਦੇ ਨਾਲ ਨਾਲ ਓਥੇ ਰਹਿਣ ਦਾ ਖਰਚਾ ਕਿਹੜਾ-ਕਿਹੜਾ ਤੇ ਇੰਨੇ ਪੈਸੇ ਕਿਥੇ ਜਾਂਦੇ ਹਨ | ਹੁਣ ਆਓ ਅਸੀਂ ਗੱਲ ਕਰੀਏ ਕੈਨੇਡਾ ਵਿੱਚ ਰਹਿਣ ਦੇ ਖਰਚਿਆਂ ਦੀ ਸੱਭ ਤੋਂ ਪਹਿਲਾ ਤੇ ਸੱਭ ਤੋਂ ਵੱਡਾ ਖਰਚ ਓਥੇ ਰਹਿਣ ਦਾ ਹੈ , ਜਿਸ ਵਿੱਚ ਜੇ ਤੁਸੀ ਬੇਸਮੇੰਟ ਲੈਂਦੇ ਹੋ ਤਾ ਤੁਹਾਨੂੰ ਲਗਭਗ ੧੦੦੦ ਤੋਂ 1300 ਡਾਲਰ ਤੱਕ ਰੇਂਟ ਦੇਣਾ ਪੈ ਸਕਦਾ ਹੈ | ਦੂਜਾ ਖਰਚਾ ਜੋ ਕਿ ਬਿਲਜੀ ਦਾ ਹੈ ਜਿਸ ਨੂੰ ਤੁਹਾਨੂੰ 2 ਮਹੀਨਿਆਂ ਵਿੱਚ ਇੱਕ ਵਾਰ ਦੇਣਾ ਪੈਂਦਾ ਹੈ ਜੋ ਕਿ 75 ਡਾਲਰ ਤੋਂ 200 ਡਾਲਰ ਤੱਕ ਆ ਸਕਦਾ ਹੈ |

ਇੱਥੇ ਤੁਹਾਨੂੰ ਦੱਸ ਦਈਏ ਕੈਨੇਡਾ ਵਿੱਚ ਪਾਣੀ ਲਗਭਗ ਫ਼ਰੀ ਮਿਲਦਾ ਹੈ|ਇਸ ਦੇ ਨਾਲ ਨਾਲ ਅਗਰ ਅਸੀਂ ਗੱਲ ਕਰੀਏ ਖਾਣ ਪੀਣ ਦੀ ਤਾ ਅਗਰ ਤੁਸੀ ਸਾਕਾਹਾਰੀ ਹੋ ਤਾ ਤੁਹਾਡਾ ਇੱਕ ਹਫਤੇ ਦਾ ਬੇਸਿਕ ਖਰਚਾ 100 ਤੋਂ 150 ਡਾਲਰ ਤੱਕ ਦਾ ਹੈ| ਜੇ ਤੁਸੀ ਮਾਸਾਹਾਰੀ ਹੋ ਤਾ ਇਹ ਖਰਚਾ ਥੋੜਾ ਘੱਟ ਸਕਦਾ ਹੈ | ਇਸ ਤੋਂ ਬਾਅਦ ਇੱਕ ਹੋਰ ਖਰਚਾ ਉਹ ਹੈ ਤੁਹਾਡੀ ਕਾਰ ਜਾ ਟਰੱਕ ਦਾ ਬੀਮਾ , ਇਹ ਦਾ ਖਰਚਾ ਤੁਹਾਨੂੰ 1 ਮਹੀਨੇ ਦਾ 100 ਤੋਂ 150 ਡਾਲਰ ਦੇਣਾ ਪੈ ਸਕਦਾ ਹੈ | ਇਹ ਬੀਮਾ ਵੱਧ ਘੱਟ ਸਕਦਾ ਹੈ ਜਿਵੇ ਦੀ ਤੁਸੀ ਕਾਰ ਲੈਂਦੇ ਹੋ|

ਇਸ ਤੋਂ ਬਾਅਦ ਤੁਹਾਨੂੰ 60 ਡਾਲਰ ਦੇ ਕਰੀਬ ਹਰ ਮਹੀਨੇ ਆਪਣੇ ਬੀਮੇ ਦਾ ਦੇਣਾ ਪੈਂਦਾ ਹੈ | ਇਸ ਦੇ ਨਾਲ ਨਾਲ ਇੱਕ ਹੋਰ ਖਰਚਾ ਜਿਸ ਨੂੰ ਅਸੀਂ ਇੰਟਰਨੇਟ ਤੇ ਟੇਲੀਵਿਜ਼ਨ ਦਾ ਬਿੱਲ ਜਿਸ ਵਿੱਚ ਸਾਨੂੰ ਲਗਭਗ 50 ਤੋਂ 70 ਡਾਲਰ ਤੱਕ ਹਰ ਮਹੀਨੇ ਦੇਣਾ ਪੈਦਾ ਹੈ| ਇਸ ਤੋਂ ਬਾਅਦ ਇੱਕ ਹੋਰ ਖਰਚਾ ਜਿਸ ਨੂੰ ਅਸੀਂ ਗੈਸ ਬਿੱਲ (ਕਾਰ ਦਾ ਤੇਲ) ਜਿਸ ਵਿੱਚ ਅਸੀਂ ਲਗਭਗ 50 ਤੋਂ 60 ਡਾਲਰ ਹਫਤੇ ਦੇ ਲੱਗਦੇ ਆ| ਇਹ ਖਰਚਾ ਤੁਹਾਡਾ ਵੱਧ ਜਾ ਘੱਟ ਸਕਦਾ ਹੈ ,

ਪਰ ਲਗਭਗ 200 ਡਾਲਰ ਦੇ ਕਰੀਬ ਦੀ ਗੱਲ ਅਸੀਂ ਖਰਚ ਕਰ ਦਿੰਦੇ ਹਨ|ਇਸ ਤੋਂ ਬਾਅਦ ਇੱਕ ਖਰਚਾ ਜੋ ਕਿ ਤੁਹਾਡੇ ਆਪਣੇ ਫੋਨ ਦਾ ਹੈ ਜਿਸ ਵਿੱਚ ਅਸੀਂ ਕਿਸੇ ਵੀ ਕੰਪਨੀ ਦੀ ਸਰਵਿਸ ਲੈਂਦੇ ਹਨ ਤਾ ਸਾਨੂੰ ਮਹੀਨੇ ਦਾ ਲਗਭਗ 40 ਤੋਂ 70 ਡਾਲਰ ਦਾ ਖਰਚਾ ਕਰਨਾ ਪੈਦਾ ਹੈ ਤੇ ਇਹ ਵੀ ਖਰਚਾ ਵੱਧ ਸਕਦਾ ਹੈ ਤੁਹਾਡੀ ਵਰਤੋਂ ਦੇ ਹਿਸਾਬ ਨਾਲ਼| ਇੱਥੇ ਤੁਹਾਨੂੰ ਅਸੀਂ ਇਹ ਦੱਸ ਦਈਏ ਕਿ ਇਹ ਤੁਹਾਡੇ ਬੇਸਿਕ ਖਰਚੇ ਹਨ, ਉਸ ਤੋਂ ਬਾਅਦ ਦੇ ਖਰਚੇ ਜਿਵੇ ਕਿ ਵੀਕਏੰਡ ਪਾਰਟੀ, ਨਿਊਈਯਰ ਪਾਰਟੀ , ਜਾ ਕੋਈ ਹੋਰ ਫੰਕਸ਼ਨ|

ਇਹ ਖਰਚਾ ਲਗਭਗ ਇੰਡੀਆ ਦੇ ਹਿਸਾਬ ਨਾਲ਼ 150,000 ਬਣਦਾ ਹੈ| ਹੁਣ ਤੁਸੀ ਅੱਪ ਹੈ ਦੇਖ ਲੋ ਕਿ ਕਿ ਬਚਦਾ ਹੋਵੇਗਾ ਕੈਨੇਡਾ | ਇੱਥੇ ਬਸ ਇੰਨਾ ਹੈ ਕਿ ਮਿਹਨਤ ਕਰ ਕੇ ਆਪਣੀ ਲਾਈਫ ਨੂੰ ਵਧਿਆ ਤਰੀਕੇ ਨਾਲ਼ ਜੀਅ ਸਕਦੇ ਹੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Check Also

256 ਸਾਲਾਂ ਤੱਕ ਜਿਉਂਦਾ ਰਿਹਾ ਸੀ ਇਹ ਇਨਸਾਨ, ਇਹ ਸੀ ਲੰਬੀ ਉਮਰ ਦੇ ਪਿੱਛੇ ਦਾ ਰਾਜ

ਅੱਜ ਅਸੀ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ , ਜੋ 100 – …