ਤੁਹਾਡੀ ਬੇਟੀ ਵਿਆਹ ਤੋਂ ਪਹਿਲਾਂ ਹੀ ਕਰੋੜਪਤੀ ਬਣ ਸਕਦੀ ਹੈ। ਯਾਨੀ ਜਦੋਂ ਤੱਕ ਤੁਹਾਡੀ ਧੀ ਦਾ ਵਿਆਹ ਹੋਵੇਗਾ, ਉਸਦੇ ਲਈ ਤੁਸੀ ਗੱਡੀ ਅਤੇ ਬੰਗਲੇ ਦਾ ਇਂਤਜਾਮ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੀ ਬੇਟੀ ਦੇ ਨਾਮ ਤੇ ਸੁਕੰਨਿਆ ਸਮਰਿੱਧੀ ਅਕਾਉਂਟ ਖੁਲਵਾਉਣਾ ਹੋਵੇਗਾ।
ਤੁਸੀ ਸੁਕੰਨਿਆ ਸਮਰਿੱਧੀ ਅਕਾਉਂਟ ਆਪਣੇ ਨਜਦੀਕੀ ਪੋਸਟ ਆਫਿਸ ਜਾਂ ਬੈਂਕ ਵਿੱਚ ਖੁੱਲ੍ਹਵਾ ਸਕਦੇ ਹੋ। ਇਸ ਸਕੀਮ ਵਿੱਚ ਨਿਵੇਸ਼ ਕਰਨ ਉੱਤੇ ਤੁਹਾਨੂੰ ਟੈਕਸ ਦੀ ਛੋਟ ਵੀ ਮਿਲੇਗੀ। ਤੁਸੀ ਆਪਣੀ ਧੀ ਦੇ ਨਾਮ ਤੇ ਸੁਕੰਨਿਆ ਸਮਰਿੱਧੀ ਅਕਾਉਂਟ ਵਿੱਚ 14 ਸਾਲ ਤੱਕ ਨਿਵੇਸ਼ ਕਰ ਸਕਦੇ ਹੋ। ਧੀ ਦੀ ਉਮਰ 21 ਸਾਲ ਹੋਣ ਉੱਤੇ ਇਹ ਅਕਾਉਂਟ ਮੈਚਿਓਰ ਹੁੰਦਾ ਹੈ।
ਹਾਲਾਂਕਿ ਇਸ ਅਕਾਉਂਟ ਵਿੱਚ ਜਮਾਂ ਰਕਮ ਉੱਤੇ ਧੀ ਦਾ ਵਿਆਹ ਹੋਣ ਤੱਕ ਵਿਆਜ ਮਿਲਦਾ ਰਹਿੰਦਾ ਹੈ। ਉਦਾਹਰਣ ਲਈ ਜੇਕਰ ਤੁਸੀ ਆਪਣੀ 1 ਸਾਲ ਦੀ ਧੀ ਦੇ ਨਾਮ ਤੇ ਸੁਕੰਨਿਆ ਸਮਰਿੱਧੀ ਅਕਾਉਂਟ ਖੁਲਵਾਉਂਦੇ ਹੋ ਅਤੇ 14 ਸਾਲ ਤੱਕ ਹਰ ਮਹੀਨੇ 12,500 ਰੁਪਏ ਨਿਵੇਸ਼ ਕਰਦੇ ਹੋ ਤਾਂ ਮੌਜੂਦਾ ਵਿਆਜ ਦਰ ਦੇ ਹਿਸਾਬ ਨਾਲ ਤੁਹਾਡੀ ਧੀ ਜਦੋਂ 21 ਸਾਲ ਦੀ ਹੁੰਦੀ ਹੈ ਤਾਂ ਉਸਦੇ ਅਕਾਉਂਟ ਵਿੱਚ ਕੁਲ 77,99,280 ਰੁਪਏ ਹੋ ਜਾਣਗੇ।
ਜੇਕਰ ਲੜਕੀ ਦਾ ਵਿਆਹ 25 ਸਾਲ ਦੀ ਉਮਰ ਤੱਕ ਨਹੀ ਹੁੰਦਾ ਹੈ ਤਾਂ ਇਸ ਰਕਮ ਉੱਤੇ ਵਿਆਜ ਮਿਲਦਾ ਰਹੇਗਾ ਅਤੇ 25 ਸਾਲ ਦੀ ਉਮਰ ਵਿੱਚ ਉਸਦੇ ਅਕਾਉਂਟ ਵਿੱਚ 1 ਕਰੋੜ ਰੁਪਏ ਤੋਂ ਜਿਆਦਾ ਹੋ ਜਾਣਗੇ। ਤੁਸੀ 14 ਸਾਲ ਵਿੱਚ ਸੁਕੰਨਿਆ ਸਮਰਿੱਧੀ ਅਕਾਉਂਟ ਵਿੱਚ ਕੁਲ 21 ਲੱਖ ਰੁਪਏ ਨਿਵੇਸ਼ ਕਰੋਗੇ ਅਤੇ ਤੁਹਾਡੀ ਧੀ ਨੂੰ 1 ਕਰੋੜ ਰੁਪਏ ਤੋਂ ਜਿਆਦਾ ਮਿਲੇਗਾ।
ਮੌਜੂਦਾ ਸਮੇਂ ਵਿੱਚ ਸੁਕੰਨਿਆ ਸਮਰਿੱਧੀ ਸਕੀਮ ਵਿੱਚ ਸਾਲਾਨਾ 8.5 ਫੀਸਦੀ ਵਿਆਜ ਮਿਲ ਰਿਹਾ ਹੈ। ਕੇਂਦਰ ਸਰਕਾਰ ਹਰ ਤਿੰਨ ਮਹੀਨਿਆਂ ਵਿਚ ਇਸ ਸਕੀਮ ਉੱਤੇ ਮਿਲਣ ਵਾਲੇ ਵਿਆਜ ਦੀ ਸਮੀਖਿਆ ਕਰਦੀ ਹੈ। ਕੋਈ ਵੀ ਵਿਅਕਤੀ ਸੁਕੰਨਿਆ ਸਮਰਿੱਧੀ ਅਕਾਉਂਟ ਵਿੱਚ ਇੱਕ ਸਾਲ ਵਿੱਚ ਵੱਧ ਤੋਂ ਵੱਧ 1.5 ਲੱਖ ਰੁਪਏ ਹੀ ਨਿਵੇਸ਼ ਕਰ ਸਕਦਾ ਹੈ। ਤੁਸੀਂ ਆਪਣੀ 1 ਸਾਲ ਤੋਂ 10 ਤੱਕ ਦੀ ਉਮਰ ਦੀ ਲੜਕੀ ਦੇ ਨਾਮ ਉੱਤੇ ਹੀ ਸੁਕੰਨਿਆ ਸਮਰਿੱਧੀ ਅਕਾਉਂਟ ਖੁਲਵਾ ਸਕਦੇ ਹੋ।
